ਮੌਸਮ ਨੇ ਬਦਲਿਆ ਮਿਜਾਜ਼, ਬਰਫ ਦੀ ”ਸਫੈਦ ਚਾਦਰ” ਨਾਲ ਢੱਕੇ ਕਸ਼ਮੀਰ ਦੇ ਇਲਾਕੇ

by vikramsehajpal

ਸ਼੍ਰੀਨਗਰ ( ਆਫਤਾਬ ਅਹਿਮਦ)- ਕਸ਼ਮੀਰ ਦੇ ਉਚਾਈ ਵਾਲੇ ਕੁਝ ਇਲਾਕਿਆਂ ’ਚ ਵੀਰਵਾਰ ਤੜਕੇ ਬਰਫਬਾਰੀ ਅਤੇ ਲਗਾਤਾਰ ਬਾਰਿਸ਼ ਦਰਜ ਕੀਤੀ ਗਈ ਹੈ, ਜਿਸ ਨਾਲ ਖੇਤਰ 'ਚ ਜਿਥੇ ਪਾਰਾ ਹੇਠਾਂ ਆਗਿਆ ਓਥੇ ਸ਼ੀਤ ਲਹਿਰ ਚਲਣ ਦੇ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਹੁਣ ਅਚਾਨਕ ਹੀ ਮੌਸਮ ਨੇ ਕਰਵਟ ਲਈ ਹੈ ਜਿਸ ਕਾਰਨ ਲੋਕਾਂ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਘਾਟੀ ਦੇ ਗੰਧਰਬਲ ਜ਼ਿਲੇ ਦੇ ਉੱਚੇ ਇਲਾਕਿਆਂ ਕੁਲਾਨ, ਗੁੰਡ, ਸੋਨਮਾਰਗ ਵਿੱਚ ਤੜਕੇ 5 ਵਜੇ ਤੋਂ ਹੀ ਬਰਫਬਾਰੀ ਹੋ ਰਹੀ ਹੈ। ਕੁਲਾਨ, ਗੁੰਡ, ਸੋਨਮਾਰਗ ਵਰਗੇ ਇਲਾਕਿਆਂ ਵਿੱਚ ਤੜਕੇ ਤੋਂ ਹੀ ਬਰਫਬਾਰੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਗੰਧਰਬਲ ਦੇ ਇਨ੍ਹਾਂ ਉੱਚੇ ਇਲਾਕਿਆਂ ਵਿਚ ਲਗਭਗ 3-4 ਇੰਚ ਬਰਫਬਾਰੀ ਦਰਜ ਕੀਤੀ ਗਈ।