ਚੀਨ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਟਰੂਡੋ ਡਰੇ ਹੋਏ – ਕੈਂਡਿਸ ਬਰਗੇਂਨ

by

ਓਟਾਵਾ ,17 ਮਈ , ਰਣਜੀਤ ਕੌਰ ( NRI MEDIA )

ਹਾਊਸ ਆਫ ਕੋਮਨਜ਼ ਦੀ ਬੈਠਕ ਵਿਚ ਕੰਸਰਵੇਟਿਵ ਆਗੂ ਕੈਂਡਿਸ ਬਰਗੇਂਨ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਾਇਰ ਕਹੇ ਜਾਣ ਤੇ ਬੈਠਕ ਦੇ ਸਪੀਕਰ ਜੋਫ ਰੇਗਨ ਗੁੱਸੇ ਚ ਆ ਗਏ ਅਤੇ ਓਹਨਾ ਨੇ ਕਿਹਾ ਕਿ ਬੈਠਕ ਵਿਚ ਮੌਜੂਦ ਹਰ ਮੈਂਬਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਲਈ ਇਹੋ ਜਹੇ ਅਪਸ਼ਬਦ ਇਸਤੇਮਾਲ ਨਹੀ ਕਰ ਸਕਦੇ ਹਨ ਤੇ ਨਾਲ ਹੀ ਉਨ੍ਹਾਂ ਨੇ ਬਰਗੇਨ ਨੂੰ ਮਾਫ਼ੀ ਮੰਗਣ ਲਈ ਵੀ ਕਿਹਾ।


ਦਰਅਸਲ ਹਾਲ ਹੀ ਵਿਚ ਦੋ ਕੈਨੇਡੀਅਨ ਨਾਗਰਿਕਾਂ ਮਾਇਕਲ ਕੋਵਰਿਗ ਅਤੇ ਮਾਇਕਲ ਸਪੇਵਰ ਨੂੰ ਚੀਨ ਵਿਚ ਲਬੇ ਸਮੇਂ ਤੋ ਨਜ਼ਰਬੰਦੀ ਰਖੇ ਜਾਣ ਤੋ ਬਾਅਦ ਰਸਮੀ ਤੌਰ ਤੇ ਗਿਰਫ਼ਤਾਰ ਕਰ ਲਿਆ ਗਿਆ ਹੈ , ਇਸ ਤੇ ਬਾਰਗੇਨ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਉਹ ਦੋਨੋ ਨਾਗਰਿਕ ਕਿੱਥੇ ਰਖੇ ਗਏ ਹਨ ਅਤੇ ਉਨ੍ਹਾਂ ਤੇ ਲਗੇ ਇਲਜ਼ਾਮ ਤੋ ਬਾਅਦ ਉਨ੍ਹਾਂ ਦੀ ਜਾਨ ਨੂੰ ਖਤਰਾ ਵੀ ਜੋਂ ਸਕਦਾ ਹੈ ਅਸੀਂ ਇਹ ਸਾਫ ਤੌਰ ਤੇ ਦੇਖ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਟਰੂਡੋ ਦਾ ਸਹਿਯੋਗ ਕੰਮ ਨਹੀਂ ਕਰ ਰਿਹਾ ਹੈ ਹੁਣ ਉਨ੍ਹਾਂ ਨੂੰ ਕਾਇਰਾ ਦੀ ਤਰਾ ਕੰਮ ਕਰਨਾ ਛੱਡ ਕਿ ਤੇ ਅੱਗੇ ਵਧ ਕੇ ਕੁਝ ਕਰਨਾ ਚਾਹੀਦਾ ਹੈ।

ਇਸ ਤੇ ਟੂਰਿਸਮ ਅਤੇ ਔਫੀਸ਼ਲ ਭਾਸ਼ਾਵਾਂ ਦੀ ਮੰਤਰੀ ਮੇਲੇਨੀ ਜੋਲੀ ਨੇ ਕਿਹਾ ਕਿ ਅਸੀਂ ਇਥੇ ਕੈਨੇਡੀਅਨਾਂ ਦੀ ਜਾਨ ਦੀ ਗਲ ਕਰ ਰਹੇ ਹਨ ਅਤੇ ਇਸ ਤੇ ਸਾਨੂੰ ਰਾਜਨੀਤੀ ਨਹੀਂ ਖੇਡਣੀ ਚਾਹੀਦੀ।ਅੱਗੇ ਗਲ ਕਰਦਿਆ ਉਨ੍ਹਾਂ ਕਿਹਾ ਕਿ ਚੀਨ ਵਿਚ ਫਸੇ ਨਾਗਰਿਕਾਂ ਨੂੰ ਛੁਡਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਾਡੇ ਅਧਿਕਾਰੀ ਵੀ ਲਗਾਤਾਰ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਵਿਚ ਹਨ , ਟਰੂਡੋ ਪੂਰੇ ਵਿਸ਼ਵ ਵਿਚ ਆਪਣੇ ਸਹਯੋਗੀਆਂ ਕੋਲੋ ਮਦਦ ਲਈ ਗਲਬਾਤ ਕਰ ਰਹੇ ਹਨ ਤਾਂ ਕਿ ਚੀਨ 'ਚ ਫਸੇ 10 ਕੈਨੇਡੀਅਨ ਨਾਗਰਿਕ ਨੂੰ ਉਥੋਂ ਕਿਵੇਂ ਕੱਢਿਆ ਜਾਵੇ।