ਕਾਂਗਰਸ ਨੇ ਸਪਨਾ ਚੌਧਰੀ ਦੇ ਪਾਰਟੀ ‘ਚ ਸ਼ਾਮਲ ਹੋਣ ਦੇ ਦਿਖਾਏ ਸਬੂਤ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਐਤਵਾਰ ਨੂੰ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਉਹ ਕਾਂਗਰਸ 'ਚ ਸ਼ਾਮਲ ਨਹੀਂ ਹੋਈ ਹੈ। ਕਾਂਗਰਸ ਨੇ ਉਨ੍ਹਾਂ ਦੀ ਮੈਂਬਰਤਾ ਫਾਰਮ ਨੂੰ ਜਾਰੀ ਕਰਦੇ ਹੋਏ ਦੱਸਿਆ ਕਿ ਇਕ ਦਿਨ ਪਹਿਲਾਂ ਨਾ ਸਿਰਫ਼ ਸਪਨਾ ਸਗੋਂ ਉਨ੍ਹਾਂ ਦੀ ਭੈਣ ਨੇ ਵੀ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕੀਤੀ ਸੀ। 


ਇਕ ਦਿਨ ਪਹਿਲਾਂ ਹੀ ਯਾਨੀ ਸ਼ਨੀਵਾਰ ਦੀ ਰਾਤ ਯੂ.ਪੀ. ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਸਪਨਾ ਦੀ ਪ੍ਰਿਯੰਕਾ ਗਾਂਧੀ ਵਡੇਰਾ ਨਾਲ ਤਸਵੀਰ ਟਵੀਟ ਕਰਦੇ ਹੋਏ ਉਨ੍ਹਾਂ ਦਾ ਕਾਂਗਰਸ 'ਚ ਸਵਾਗਤ ਕੀਤਾ ਸੀ। ਅਗਲੇ ਹੀ ਦਿਨ ਸਪਨਾ ਨੇ ਪ੍ਰਿਯੰਕਾ ਗਾਂਧੀ ਨਾਲ ਆਪਣੀ ਤਸਵੀਰ ਨੂੰ ਪੁਰਾਣੀ ਦੱਸਦੇ ਹੋਏ ਖੁਦ ਦੇ ਕਾਂਗਰਸ 'ਚ ਸ਼ਾਮਲ ਨਾ ਹੋਣ ਦਾ ਖੰਡਨ ਕੀਤਾ। ਇਸ ਤੋਂ ਬਾਅਦ ਪਾਰਟੀ ਨੇ ਕਿਰਕਿਰੀ ਤੋਂ ਬਚਣ ਲਈ ਸਪਨਾ ਦੇ ਦਸਤਖ਼ਤ ਵਾਲਾ ਮੈਂਬਰਤਾ ਫਾਰਮ ਜਾਰੀ ਕੀਤਾ। 


ਦੱਸ ਦਈਏ ਕਿ ਯੂ.ਪੀ. ਕਾਂਗਰਸ ਦੇ ਸਕੱਤਰ ਨਰੇਂਦਰ ਰਾਠੀ ਨੇ ਸਪਨਾ ਨਾਲ ਆਪਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਹਰਿਆਣਵੀ ਡਾਂਸਰ ਨੇ ਕਾਂਗਰਸ ਦੀ ਮੈਂਬਰਤਾ ਫਾਰਮ ਭਰ ਕੇ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਤਸਵੀਰ 'ਚ ਸਪਨਾ ਚੌਧਰੀ ਕਾਗਜ਼ 'ਤੇ ਕੁਝ ਲਿਖਦੀ ਹੋਈ ਦਿੱਸ ਰਹੀ ਹੈ। ਰਾਠੀ ਨੇ ਸਪਨਾ ਦੇ ਮੈਂਬਰਤਾ ਫਾਰਮ ਵੀ ਦਿਖਾਇਆ, ਜਿਸ 'ਤੇ ਉਨ੍ਹਾਂ ਦੀ ਤਸਵੀਰ ਅਤੇ ਦਸਤਖ਼ਤ ਹਨ। ਜਿਸ ਅਨੁਸਾਰ ਉਹ 5 ਰੁਪਏ ਮੈਂਬਰਤਾ ਫੀਸ ਦੇ ਕੇ 23 ਮਾਰਚ ਨੂੰ ਕਾਂਗਰਸ 'ਚ ਸ਼ਾਮਲ ਹੋਈ।

ਇਹ ਵੀ ਪੜੋ..!

ਕਾਂਗਰਸ 'ਚ ਨਹੀਂ ਸ਼ਾਮਲ ਹੋਈ ਸਪਨਾ ਚੌਧਰੀ ਕੀਤਾ ਇਨਕਾਰ