ਜਬਰ ਜਨਾਹ ਕਾਰਨ 21 ਸਾਲ ਪਹਿਲਾਂ ਪੈਦਾ ਹੋਈ ਬੇਟੀ DNA ਟੈਸਟ ‘ਚ ਲਗਾ ਪਤਾ

by

ਲੁਧਿਆਣਾ : ਸ਼ਹਿਰ ਤੋਂ ਲਗਪਗ 20 ਕਿਲੋਮੀਟਰ ਦੂਰ ਪਿੰਡ 'ਚ ਇਕ ਔਰਤ ਨਾਲ ਹੋਏ ਜਬਰ ਜਨਾਹ ਕਾਰਨ 21 ਸਾਲ ਪਹਿਲਾਂ ਪੈਦਾ ਹੋਈ ਬੇਟੀ ਹਾਈ ਕੋਰਟ ਦੇ ਹੁਕਮ ਨਾਲ DNA Test ਕਰਵਾਉਣ ਦੇ ਬਾਵਜੂਦ ਪਿਤਾ ਦਾ ਨਾਂ ਲੈਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ। ਦੂਸਰੇ ਪਾਸੇ ਮੁਲਜ਼ਮ ਪਿਤਾ ਉਸ ਨੂੰ ਆਪਣੀ ਬੇਟੀ ਮੰਨਣ ਤੋਂ ਸਾਫ਼ ਇਨਕਾਰ ਕਰ ਰਿਹਾ ਹੈ। ਲੜਕੀ ਨੇ ਦੱਸਿਆ ਕਿ ਮੁਲਜ਼ਮ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਮਾਨ ਸਿੰਘ ਹੈ।ਲੜਕੀ ਮੁਤਾਬਿਕ ਕਰੀਬ 22 ਸਾਲ ਪਹਿਲਾਂ ਉਸ ਦੀ ਮਾਂ ਦਾ ਵਿਆਹ ਹੋਇਆ ਸੀ। ਉਹ ਗੁਰਦੁਆਰੇ 'ਚ ਮੱਥਾ ਟੇਕਣ ਜਾਂਦੀ ਸੀ। ਇਕ ਦਿਨ ਮੁਲਜ਼ਮ ਨੇ ਉਸ ਦੀ ਮਾਂ ਨੂੰ ਡਰਾ-ਧਮਕਾ ਕੇ ਉਸ ਨਾਲ ਜਬਰ ਜਨਾਹ ਕੀਤਾ। 

ਇਸ ਤੋਂ ਬਾਅਦ ਵੀ ਮੁਲਜ਼ਮ ਮਾਂ ਨੂੰ ਬਲੈਕਮੇਲ ਕਰ ਕੇ ਲਗਾਤਾਰ ਸਬੰਧ ਬਣਾਉਂਦਾ ਰਿਹਾ। ਇਸ ਦੌਰਾਨ, ਉਸ ਦੀ ਮਾਂ ਗਰਭਵਤੀ ਹੋ ਗਈ ਅਤੇ 1998 'ਚ ਬੱਚੀ ਦਾ ਜਨਮ ਹੋਇਆ।ਜਨਮ ਤੋਂ ਬਾਅਦ ਮੁਲਜ਼ਮ ਉਸ ਦੀ ਮਾਂ ਨਾਲ ਕੁੱਟਮਾਰ ਕਰਦਾ ਸੀ, ਜਿਸ ਕਾਰਨ 2010 'ਚ ਉਸ ਦੀ ਮਾਂ ਨੇ ਥਾਣਾ ਮੇਹਰਬਾਨ 'ਚ ਮੁਲਜ਼ਮ ਖ਼ਿਲਾਫ਼ ਜਬਰ ਜਨਾਹ ਦੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ, ਪਰ ਪੁਲਿਸ ਨੇ ਉਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ। 2011 'ਚ ਉਸ ਦੀ ਮਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ DNA Test ਕਰਵਾਉਣ ਦੀ ਮੰਗ ਕੀਤੀ।ਬੀਏ ਕਰ ਚੁੱਕੀ ਔਰਤ ਆਈਲੈਟਸ ਕਰਨ ਲੱਗੀ ਤਾਂ ਪਿੰਡ ਦੇ ਲੜਕੇ ਉਸ ਨੂੰ ਪਿਤਾ ਦਾ ਨਾਂ ਲੈ ਕੇ ਛੇੜਨ ਲੱਗੇ ਕਿ ਦੋਨਾਂ ਵਿਚੋਂ ਤੇਰਾ ਪਿਤਾ ਕੌਣ ਹੈ।

ਇਸ ਤੋਂ ਪਰੇਸ਼ਾਨ ਲੜਕੀ ਨੇ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਚਿੱਠੀ ਭੇਜ ਕੇ ਮੰਗ ਉਠਾਈ ਕਿ ਉਸ ਨੂੰ ਉਸ ਦੇ ਪਿਤਾ ਦਾ ਨਾਂ ਦਿਵਾਉਣ 'ਚ ਮਦਦ ਦਿੱਤੀ ਜਾਵੇ। ਗ੍ਰਹਿ ਵਿਭਾਗ ਨੇ ਡੀਸੀ ਤੇ ਸੀਪੀ ਲੁਧਿਾਣਾ ਨੂੰ ਮਾਮਲੇ ਦੀ ਜਾਂਚ ਤੋਂ ਬਾਅਦ ਫੌਰੀ ਕਾਰਵਾਈ ਕਰਨ ਲਈ ਕਿਹਾ। ਸੀਪੀ ਨੇ ਮਾਮਲੇ ਦੀ ਜਾਂਚ ਥਾਣਾ ਮੇਹਰਬਾਨ ਦੇ ਐੱਸਐੱਚਓ ਨੂੰ ਸੌਂਪ ਕੇ ਸੱਤ ਦਿਨਾਂ ਅੰਦਰ ਰਿਪੋਰਟ ਮੰਗੀ। ਪੀੜਤਾ ਦਾ ਦੋਸ਼ ਹੈ ਕਿ ਦੋ ਮਹੀਨੇ ਬਾਅਦ ਵੀ ਉਹ ਰਿਪੋਰਟ ਤਿਆਰ ਨਹੀਂ ਕੀਤੀ ਗਈ।ਜਬਰ ਜਨਾਹ 'ਚ ਬਾਪ-ਬੱਚੇ ਦਾ DNA Test ਮਿਲਾਨ ਕਰਵਾਉਣ ਦਾ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਪਹਿਲਾ ਮਾਮਲਾ ਹੈ। ਅਜਿਹਾ ਹੀ ਇਕ ਮਾਮਲਾ ਸੀਨੀਅਰ ਕਾਂਗਰਸੀ ਆਗੂ ਐੱਨਡੀ ਤਿਵਾੜੀ ਦਾ ਸੀ। 

2011 'ਚ ਦਾਇਰ ਕੇਸ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਸੂਬੇ ਵਿਚ ਕਾਨੂੰਨ ਬਣਾ ਦਿੱਤਾ ਗਿਆ, ਜਿਸ ਵਿਚ ਮਾਨ ਸਿੰਘ ਪੀੜਤਾ ਦੀ ਮਾਂ ਦਾ ਨਾਂ ਦਰਜ ਹੈ।ਮੁਲਜ਼ਮ ਮਾਨ ਸਿੰਘ ਨੇ ਸ਼ਨਿਚਰਵਾਰ ਨੂੰ ਆਪਣੇ ਸਾਥੀਆਂ ਨਾਲ ਘਰ ਵਿਚ ਵੜਕ ਕੇ ਔਰਤ ਤੇ ਉਸ ਦੀ ਮਾਂ 'ਤੇ ਬੇਸਬੈਟ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਘਰ 'ਚ ਤੋੜ-ਭੰਨ ਕੀਤੀ। ਦੋਨਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣਾ ਮੇਹਰਬਾਨ ਪੁਲਿਸ ਨੇ ਪਿੰਡ ਹਵਾਸ ਨਿਵਾਸੀ 21 ਸਾਲਾ ਲੜਕੀ ਦੀ ਸ਼ਿਕਾਇਤ 'ਤੇ ਉਸੇ ਪਿੰਡ ਵਿਚ ਰਹਿਣ ਵਾਲੇ ਮਾਨ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਤਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਲੜਕੀ ਨੇ ਮਾਂ ਨਾਲ ਛੇੜਛਾੜ ਦੀ ਗੱਲ ਵੀ ਕਹੀ ਪਰ ਪੁਲਿਸ ਨੇ ਸਿਰਫ਼ ਕੁੱਟਮਾਰ ਤੇ ਤੋੜ-ਭੰਨ ਦੀਆਂ ਧਾਰਾਵਾਂ ਲਗਾਈਆਂ। ਸੋਮਵਾਰ ਨੂੰ ਮੁਲਜ਼ਮ ਤੇ ਉਸ ਦੇ ਸਾਥੀ ਕੇਸ ਵਾਪਸ ਲੈਣ ਲਈ ਪੀੜਤਾ ਤੇ ਉਸ ਦੀ ਮਾਂ ਨੂੰ ਧਮਕਾਉਂਦੇ ਰਹੇ ਕਿ ਕੇਸ ਵਾਪਸ ਲੈ ਲੈਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।ਇਸ ਸਬੰਧੀ ਐੱਸਐੱਚਓ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੀ ਸ਼ਿਕਾਇਤ 'ਤੇ ਛੇ ਮੁਲਜ਼ਮਾਂ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਹੈ। ਸਾਰਿਆਂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਰਾਣੇ ਕੇਸ ਦੀ ਵੀ ਜਾਂਚ ਚੱਲ ਰਹੀ ਹੈ।