ਕੁਲਭੂਸ਼ਣ ਯਾਦਵ ਮਾਮਲਾ ਤੇ ਭਾਰਤ ਦੀ ਵੱਡੀ ਜਿੱਤ ਭਾਰਤ ਦੇ ਹੱਕ ‘ਚ ਆਇਆ ਫ਼ੈਸਲਾ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਸੁਧੀਰ ਯਾਦਵ 'ਤੇ ਕੌਮਾਂਤਰੀ ਨਿਆਇਕ ਅਦਾਲਤ ਨੇ ਭਾਰਤ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ। ਕੌਮਾਂਤਰੀ ਅਦਾਲਤ ਨੇ ਉਸ ਦੀ ਫ਼ਾਂਸੀ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਤੇ ਨਾਲ ਹੀ ਅਦਾਲਤ ਨੇ ਜਾਦਵ ਨੂੰ ਕਾਉਂਸਲਰ ਦੇਣ ਦਾ ਵੀ ਹੁਕਮ ਦਿੱਤਾ ਹੈ।


ਅਦਾਲਤ ਦੇ ਇਸ ਫ਼ੈਸਲੇ 'ਤੇ ਪਾਕਿਸਤਾਨ ਨੇ ਇਤਰਾਜ ਜਤਾਇਆ ਪਰ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਨੇ ਉਸ ਨੂੰ ਖਾਰਿਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਫ਼ੈਸਲੇ ਦੀ ਮੁੜ ਸਮਿਖਿਆ ਕਰਨੀ ਚਾਹੀਦੀ ਹੈ। ਨੀਦਰਲੈਂਡ ਵਿੱਚ ਦ ਹੇਗ ਕੇ 'ਪੀਸ ਪੈਲੇਸ' ਵਿੱਚ ਸਮੂਹਿਕ ਸੁਣਵਾਈ ਹੋਈ ਜਿਸ ਵਿੱਚ ਅਦਾਲਤ ਦੇ ਸੀਨੀਅਰ ਜੱਜ ਅਹਿਮਦ ਯੂਸੁਫ਼ ਨੇ ਫ਼ੈਸਲਾ ਪੜ੍ਹ ਕੇ ਸੁਣਾਇਆ। ਇਸ ਫ਼ੈਸਲੇ ਵਿੱਚ 16 'ਚੋਂ 15 ਜੱਜ ਭਾਰਤ ਦੇ ਹੱਕ ਵਿੱਚ ਸਨ।


ਜ਼ਿਕਰਯੋਗ ਹੈ ਕਿ ਇਸ ਮਾਮਲੇ 'ਤੇ ਫ਼ੈਸਲਾ ਆਉਣ ਤੋਂ ਕਰੀਬ 5 ਮਹੀਨੇ ਪਹਿਲਾਂ ICJ ਦੀ 15 ਮੈਂਬਰੀ ਬੈਂਚ ਨੇ ਭਾਰਤ ਅਤੇ ਪਾਕਿਸਤਾਨ ਦੀ ਦਲੀਲਾਂ ਸੁਣਨ ਤੋਂ ਬਾਅਦ 21 ਫ਼ਰਵਰੀ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ ਦੀ ਕਾਰਵਾਈ ਪੂਰੀ ਹਨ 'ਚ 2 ਸਾਲ ਅਤੇ 2 ਮਹੀਨੇ ਦਾ ਸਮਾਂ ਲੱਗਾ। ਪਾਕਿਸਤਾਨੀ ਵੇਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਪਾਕਿਸਤਾਨ ਨੇ ICJ 'ਚ ਇਸ ਮਾਮਲੇ 'ਤੇ ਜ਼ੋਰਦਾਰ ਤਰੀਕੇ ਨਾਲ ਆਪਣਾ ਪੱਖ ਰੱਖਿਆ ਹੈ।