ਡਿਪਟੀ ਅਟਾਰਨੀ ਜਨਰਲ ਮੇਰੇ ਖਿਲਾਫ਼ ਸਾਜ਼ਿਸ਼ ਰੱਚ ਰਹੇ ਹਨ : ਡੋਨਾਲਡ ਟਰੰਪ

by mediateam

19 ਫਰਵਰੀ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਅਮਰੀਕਾ ਦੀ ਫੈਡਰਲ ਜਾਂਚ ਏਜੇਂਸੀ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਡਿਪਟੀ ਅਟਾਰਨੀ ਜਨਰਲ ਰਾਡ ਰੋਸੇਨਸਟੀਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਸ਼ਾਨੇ 'ਤੇ ਆ ਗਏ ਹਨ | ਟਰੰਪ ਨੇ ਇੱਕ ਟਵੀਟ 'ਚ ਕਿਹਾ ਕਿ ਐੱਫਬੀਆਈ ਦੇ ਸਾਬਕਾ ਨਿਰਦੇਸ਼ਕ ਨੇ ਡਿਪਟੀ ਅਟਾਰਨੀ ਜਨਰਲ ਤੇ ਅਟਾਰਨੀ ਜਨਰਲ ਨਾਲ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਹੈ | ਟਰੰਪ ਦੇ ਇਸ ਬਿਆਨ ਨਾਲ ਰੋਸੇਨਸਟੀਨ ਦੀ ਕੁਰਸੀ 'ਤੇ ਖ਼ਤਰਾ ਹੈ |


2017 'ਚ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਸਬੂਤ ਇਕੱਠੇ ਕਰਨ ਲਈ ਵ੍ਹਾਈਟ ਹਾਊਸ 'ਚ ਫੋਨ ਵੀ ਟੈਪ ਕੀਤੇ ਗਏ ਸਨ | 2016 'ਚ ਹੋਏ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸ ਦੀ ਅਖੌਤੀ ਦਖ਼ਲਅੰਦਾਜ਼ੀ ਦੀ ਜਾਂਚ ਲਈ ਰੋਸੇਨਸਟੀਨ ਨੂੰ ਮੁੱਖ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ | ਰਾਸ਼ਟਰਪਤੀ ਟਰੰਪ ਖ਼ਿਲਾਫ਼ ਸਾਜ਼ਿਸ਼ ਰਚਨ ਦੇ ਦੋਸ਼ 'ਚ 2017 'ਚ ਐੱਫਬੀਆਈ ਦੇ ਨਿਰਦੇਸ਼ਕ ਜੇਮਸ ਕੋਮੀ ਨੂੰ ਬਰਖ਼ਾਸਤ ਕਰ ਦਿੱਤਾ ਸੀ  | ਇਸੇ ਦੋਸ਼ 'ਚ ਤਤਕਾਲੀ ਅਟਾਰਨੀ ਜਨਰਲ ਜੈੱਫ ਸੇਸੰਸ ਨੂੰ ਵੀ ਕੁਰਸੀ ਗਵਾਉਣੀ ਪਈ ਸੀ |