ਦਿੱਲੀ ਗੁਰਦੁਆਰਾ ਕਮੇਟੀ ਨੇ ਵੱਖਵਾਦੀ ਨੇਤਾ ਗੋਪਾਲ ਸਿੰਘ ਚਾਵਲਾ ਤੇ ਚੁੱਕੇ ਸਵਾਲ

by mediateam

ਨਵੀਂ ਦਿੱਲੀ , 30 ਮਾਰਚ ( NRI MEDIA )

ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਗੱਲਬਾਤ ਇਕ ਵਾਰ ਫਿਰ ਟੱਲ ਗਈ ਹੈ , ਪਾਕਿਸਤਾਨ ਵਲੋਂ ਵੱਖਵਾਦੀ ਨੇਤਾ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਪਾਕਿਸਤਾਨ ਗੁਰੂਦੁਆਰਾ ਕਮੇਟੀ ਵਿੱਚ ਸ਼ਾਮਲ ਕੀਤਾ ਹੈ , ਭਾਰਤ ਨੇ ਇਸ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ , ਇਸਦੇ ਨਾਲ ਹੀ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਪੀ.ਸੀ.) ਨੇ ਕਿਹਾ ਕਿ ਪਾਕਿਸਤਾਨ ਸਿਖੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਅਲਗਾਵਵਾਦੀ ਆਗੂ ਗੋਪਾਲ ਸਿੰਘ ਚਾਵਲਾ ਨੂੰ ਸ਼ਾਮਲ ਕਰਨ ਦੀ ਨਿੰਦਾ ਕੀਤੀ ਹੈ , ਉਨ੍ਹਾਂ ਕਿਹਾ ਕਿ ਚਾਵਲਾ ਨੂੰ ਪਾਬੰਦੀਸ਼ੁਦਾ ਅੱਤਵਾਦੀ ਹਾਫਿਜ ਸਈਦ ਦਾ ਹਮਾਇਤੀ ਦੱਸਿਆ ਜਾਂਦਾ ਹੈ ਇਸ ਲਈ ਚਾਵਲਾ ਨੂੰ ਕੇਮਟੀ ਵਿੱਚੋ ਬਾਹਰ ਕੱਢਣਾ ਚਾਹੀਦਾ ਹੈ |


ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਪੀ.ਸੀ.) ਨੇ ਕਿਹਾ ਕਿ ਵੱਖਵਾਦੀ ਆਗੂ ਗੋਪਾਲ ਸਿੰਘ ਚਾਵਲਾ ਨੂੰ ਕਈ ਵਾਰ ਅੱਤਵਾਦੀ ਸਰਗਨਾ ਹਾਫਿਜ਼ ਸਈਦ ਨਾਲ ਦੇਖਿਆ ਗਿਆ ਹੈ ਅਤੇ ਉਹ ਕਈ ਵਾਰ ਭਾਰਤ ਦੇ ਖਿਲਾਫ ਹਿੰਸਕ ਕਾਰਵਾਈ ਕਰਨ ਦੀ ਮੰਗ ਕਰ ਚੁੱਕਾ ਹੈ , ਕਮੇਟੀ ਨੇ ਕਿਹਾ ਕਿ ਜੋ ਵਿਅਕਤੀ ਹਿੰਸਕ ਭਾਸ਼ਾ ਅਤੇ ਹਥਿਆਰ ਚੁੱਕਣ ਦੀ ਪਹਿਲ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਸ਼ਾਂਤੀ ਦੇ ਮਸੀਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ |

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਮੌਕੇ ਨਵੀਂ ਕਮੇਟੀ ਬਣਾਉਣਾ ਚੰਗਾ ਕਦਮ ਹੈ ਪਰ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਸ਼ਾਮਲ ਕਰਨ ਉੱਤੇ ਸਾਨੂ ਇਤਰਾਜ਼ ਹੈ |