ਪਾਕਿਸਤਾਨ ਨਾਲ ਨਹੀਂ, ‘ਟੈਰਰਿਸਤਾਨ’ ਨਾਲ ਗੱਲ ਕਰਨ ਵਿਚ ਮੁਸ਼ਕਲ : ਜੈ ਸ਼ੰਕਰ

by mediateam

ਨਿਊਯਾਰਕ (Vikram Sehajpal) : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਤਾਂ ਗੱਲ ਕਰ ਸਕਦਾ ਹੈ ਪਰ ਟੈਰਰਿਸਤਾਨ ਨਾਲ ਭਾਰਤ ਕਦੇ ਵੀ ਗੱਲਬਾਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਤੋਂ ਨਿਪਟਾਰੇ ਲਈ ਇੱਕ ਪੂਰੇ ਦੇ ਪੂਰੇ ਅੱਤਵਾਦੀ ਉਦਯੋਗ ਦੀ ਉਸਾਰੀ ਕੀਤੀ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨਿਊਯਾਰਕ ਵਿੱਚ ਸੰਸਕ੍ਰਿਤ ਸੰਗਠਨ ਏਸ਼ੀਆ ਸੋਸਾਇਟੀ ਵੱਲੋਂ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿੱਚ ਹਿੱਸਾ ਲੈਣ ਪੁੱਜੇ। ਉਨ੍ਹਾਂ ਨੇ ਇਥੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਅਖਿਆ ਕਿ ਜਦੋਂ ਭਾਰਤ ਨੇ ਆਰਟੀਕਲ 370 A ਦੀਆਂ ਜ਼ਿਆਦਾਤਰ ਧਾਰਾਵਾਂ ਨੂੰ ਹਟਾਉਣ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵੰਡਣ ਦਾ ਫੈਸਲਾ ਕੀਤਾ, ਤਾਂ ਪਾਕਿਸਤਾਨ ਅਤੇ ਚੀਨ ਨੇ ਇਸ ਦਾ ਵਿਰੋਧ ਕੀਤਾ। 

ਅਗਸਤ ਵਿੱਚ ਇਸ ਨੂੰ ਹਟਾਏ ਜਾਣ ਤੋਂ ਬਾਅਦ, ਪਾਕਿਸਤਾਨ ਨੇ ਭਾਰਤ ਨਾਲ ਰਾਜਨੀਤਕ ਸਬੰਧਾਂ ਨੂੰ ਤੋੜ ਦਿੱਤਾ ਸੀ ਅਤੇ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਮੁੱਅਤਲ ਕਰ ਦਿੱਤਾ ਸੀ। ਚੀਨ ਨੇ ਇਸ ਨੂੰ ਕਸ਼ਮੀਰ ਦੀ ਸਥਿਤੀ ਬਾਰੇ ‘ਗੰਭੀਰ ਚਿੰਤਾ ਦਾ ਵਿਸ਼ਾ’ ਦੱਸਦਿਆਂ ਕਿਹਾ, ‘ਸਬੰਧਤ ਧਿਰਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ ਅਤੇ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ। ਖ਼ਾਸਕਰ ਅਜਿਹੀਆਂ ਕਾਰਵਾਈਆਂ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਜੋ ਇੱਕ ਪਾਸੇ ਦੀ ਸਥਿਤੀ 'ਚ ਤਬਦੀਲੀ ਲਿਆਉਣ ਅਤੇ ਤਣਾਅ ਵਧਾਉਣ। ਵਿਦੇਸ਼ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੰਦਿਆ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਵਿੱਚ ਕੋਈ ਸੱਮਸਿਆ ਨਹੀਂ ਹੈ। ਉਨ੍ਹਾਂ ਕਿਹਾ, "ਪਰ ਸਾਨੂੰ ਟੈਰਰੀਸਤਾਨ ਨਾਲ ਗੱਲਬਾਤ ਕਰਨ ਤੋਂ ਸੱਮਸਿਆ ਹੈ ਅਤੇ ਉਨ੍ਹਾਂ ਨੂੰ ਸਿਰਫ਼ ਪਾਕਿਸਤਾਨ ਹੀ ਬਣੇ ਰਹਿਣਾ ਪਵੇਗਾ, ਟੈਰਰੀਸਤਾਨ ਨਹੀਂ।"ਜੈਸ਼ੰਕਰ ਨੇ ਕਿਹਾ ਕਿ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਉਣ ਦਾ ਭਾਰਤ ਦੀ ਬਾਹਰੀ ਸਰਹੱਦਾਂ 'ਤੇ ਕੋਈ ਅਸਰ ਨਹੀਂ ਹੋਇਆ।ਉਨ੍ਹਾਂ ਕਿਹਾ, "ਅਸੀਂ ਆਪਣੀਆਂ ਮੌਜੂਦਾ ਸਰਹੱਦਾਂ 'ਚ ਰਹਿੰਦੇ ਹੋਏ ਇਸ ਵਿੱਚ ਸੁਧਾਰ ਕੀਤਾ ਹੈ। " 

ਪਾਕਿਸਤਾਨ ਅਤੇ ਚੀਨ ਵੱਲੋਂ ਸਪੱਸ਼ਟ ਤੌਰ 'ਤੇ ਪ੍ਰਤੀਕ੍ਰਿਆਵਾਂ ਆਇਆਂ ਸਨ ਅਤੇ ਦੋਹਾਂ ਦੇਸ਼ਾਂ ਦੀਆਂ ਪ੍ਰਤੀਕ੍ਰਿਆਵਾਂ ਵੱਖੋ-ਵੱਖ ਸਨ। ਮੈਂ ਸੱਮਝਦਾ ਹਾਂ ਕਿ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜਿਸ ਨੇ ਅਸਲ 'ਚ ਕਸ਼ਮੀਰ ਮੁੱਦੇ ਨਾਲ ਨਜਿੱਠਣ ਲਈ ਸਮੁੱਚੇ ਅੱਤਵਾਦ ਉਦਯੋਗ ਦੀ ਸਿਰਜਣਾ ਕੀਤੀ ਸੀ। ਮੇਰੀ ਰਾਏ ਵਿੱਚ ਇਹ ਅਸਲ ਵਿੱਚ ਕਸ਼ਮੀਰ ਤੋਂ ਵੱਡਾ ਮੁੱਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਇਸ ਨੂੰ ਭਾਰਤ ਲਈ ਬਣਾਇਆ ਹੈ।’’ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਰੁਤਬਾ ਖ਼ਤਮ ਕਰਨ ਦੇ ਭਾਰਤ ਦੇ ਫੈਸਲੇ ਤੋਂ ਬਾਅਦ, ਹੁਣ ਪਾਕਿਸਤਾਨ ਮਹਿਸੂਸ ਕਰਦਾ ਹੈ ਕਿ ਜੇ ਇਹ ਨੀਤੀ ਸਫ਼ਲ ਹੁੰਦੀ ਹੈ, ਤਾਂ ਉਸ ਦਾ 70 ਸਾਲਾਂ ਪੁਰਾਣਾ 'ਨਿਵੇਸ਼' ਘਾਟੇ ਵਿੱਚ ਹੋਵੇਗਾ। 'ਉਨ੍ਹਾਂ ਨੇ ਕਿਹਾ,' ਇਸ ਲਈ ਅੱਜ ਉਸ ਦਾ ਜਵਾਬ ਗੁੱਸੇ ਅਤੇ ਨਿਰਾਸ਼ਾ ਵਰਗੇ ਕਈ ਰੂਪਾਂ ਵਿੱਚ ਆ ਰਿਹਾ ਹੈ।

ਕਿਉਂਕਿ ਪਾਕਿ ਵੱਲੋਂ ਇੱਕ ਲੰਬਾ ਸਮਾਂ ਦੇ ਕੇ ਅੱਤਵਾਦ ਦੇ ਇਸ ਉਦਯੋਗ ਦੀ ਉਸਾਰੀ ਕੀਤੀ ਗਈ ਹੈ। ਪਾਕਿਸਤਾਨ ਵੱਲੋਂ ਅੱਤਵਾਦ ਬਾਰੇ ਆਏ ਬਿਆਨਾਂ ਉੱਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰੀ ਨੇ ਆਖਿਆ ਕਿ ਪਾਕਿਸਤਾਨ ਨੂੰ ਇਹ ਮੰਨਣਾ ਪਵੇਗਾ ਕਿ ਉਨ੍ਹਾਂ ਵੱਲੋਂ ਖ਼ੁਦ ਲਈ ਤਿਆਰ ਕੀਤਾ ਗਿਆ ਅੱਤਵਾਦ ਦਾ ਸ਼ਾਸਨ ਲੰਬੇ ਸੰਮੇਂ ਤੱਕ ਨਹੀਂ ਟਿਕੇਗਾ।" ਉਨ੍ਹਾਂ ਕਿਹਾ ਕਿ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਤੁਸੀਂ ਅੱਤਵਾਦ ਦਾ ਇਸਤੇਮਾਲ ਕਰਕੇ ਅਜਿਹੀ ਨੀਤੀਆਂ ਨਹੀਂ ਤਿਆਰ ਕਰ ਸਕਦੇ।ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਜੰਮੂ ਕਸ਼ਮੀਰ ਅਲਗਾਵ ਦੀ ਭਾਵਨਾ ਪੈਦਾ ਕਰਨ ਲਈ ਵੀ ਅੱਤਵਾਦ ਦਾ ਇਸਤੇਮਾਲ ਕੀਤਾ ਗਿਆ ਹੈ। ਕਸ਼ਮੀਰ ਮੁੱਦੇ ਉੱਤੇ ਪਾਕਿਸਤਾਨ ਨਾਲ ਚਰਚਾ ਦੇ ਸਵਾਲ 'ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਆਪਣੇ ਪੱਧਰ ਉੱਤੇ ਕੁਝ ਬੇਹਦ ਚੰਗਾ ਕਰਨਾ ਚਾਹੀਦਾ ਹੈ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਭਾਰਤ ਨਾਲ ਉਨ੍ਹਾਂ ਦੇ ਗੁਆਂਢੀ ਦੇਸ਼ ਦੇ ਤੌਰ 'ਤੇ ਸਬੰਧ ਠੀਕ ਹੋਣਗੇ।