ਡੇਅਰੀ ਮਾਲਕਾਂ ਦਾ ‘ਗੋਹੇ’ ਨੂੰ ਲੈ ਕੇ ਹੋਇਆ ਵਿਵਾਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਗੋਹੇ ਨੂੰ ਲੈ ਕੇ ਡੇਅਰੀ ਮਾਲਕਾਂ ਤੇ ਕਾਲੋਨੀ ਦੇ ਲੋਕਾਂ 'ਚ ਲੜਾਈ ਹੋ ਗਈ ਹੈ। ਇਸ ਦੌਰਾਨ ਦੋਵੇ ਧਿਰਾਂ ਵਿੱਚ ਲਾਠੀਆਂ ਤੇ ਤੇਜ਼ਧਾਰ ਹਥਿਆਰ ਚਲਾਏ ਗਏ ਹਨ। ਇਸ ਘਟਨਾ 'ਚ 7 ਲੋਕ ਜਖ਼ਮੀ ਹੋ ਗਏ ਹਨ ਫਿਲਹਾਲ ਪੁਲਿਸ ਨੇ ਦੋਵਾਂ ਧਿਰਾਂ ਤੇ ਮਾਮਲਾ ਦਰਜ ਕਰ ਲਿਆ ਹੈ। ਜਖ਼ਮੀਆਂ ਨੂੰ ਨਿੱਜੀ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ । ਕਾਲੋਨੀ ਨਿਵਾਸੀ ਨੇ ਦੱਸਿਆ ਕਿ ਸਾਡੀ ਗਲੀ ਵਿੱਚ 20 ਤੋਂ ਵੱਧ ਡੇਅਰੀਆਂ ਹਨ ।

ਉਨ੍ਹਾਂ ਨੇ ਕਿਹਾ ਕਿ ਡੇਅਰੀ ਵਾਲਿਆਂ ਨੇ ਨਾਜਾਇਜ ਸੀਵਰੇਜ਼ ਕੁਨੈਕਸ਼ਨ ਜੋੜੇ ਹੋਏ ਹਨ । ਜਿਸ ਕਾਰਨ ਡੇਅਰੀ ਦਾ ਗੋਹਾ ਦਿਵਰੇਜ ਵਿੱਚ ਛੱਡਦੇ ਹਨ । ਜਿਸ ਕਾਰਨ ਗਲੀ 'ਚੋ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ । ਲੋਕ ਨੇ ਕਿਹਾ ਕਿ ਇਸ ਬਾਰੇ ਅਸੀਂ ਸੈਨੀਟੇਸ਼ਨ ਵਿਭਾਗ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਜਦੋ ਲੋਕਾਂ ਵਲੋਂ ਇਸ ਮਾਮਲੇ ਦੀ ਗੱਲ ਡੇਅਰੀ ਵਾਲਿਆਂ ਨਾਲ ਕੀਤੀ ਗਈ ਤਾਂ ਉਨ੍ਹਾਂ ਨੇ ਹਮਲਾ ਕਰ ਦਿੱਤਾ ਤੇ ਇਸ 'ਚ ਬਚਾਅ ਕਰਨ ਲਈ ਲੋਕਾਂ ਨਾਲ ਕੁੱਟਮਾਰ ਕੀਤੀ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।