ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਅੱਠ ਕਲਾਕਾਰਾਂ ਨੂੰ ਲਲਿਤ ਕਲਾ ਅਕਾਦਮੀ ਇਨਾਮਾਂ ਨਾਲ ਕੀਤਾ ਜਾਵੇਗਾ ਸਨਮਾਨਿਤ

by

ਚੰਡੀਗੜ੍ਹ : ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਆਪਣੀ ਸਾਲਾਨਾ ਕਲਾ ਪ੍ਦਰਸ਼ਨੀ 2019 ਵਿਚ ਅੱਠ ਕਲਾਕਾਰਾਂ ਨੂੰ ਲਲਿਤ ਕਲਾ ਅਕਾਦਮੀ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿਦਿਆਂ ਅਕਾਦਮੀ ਦੇ ਪ੍ਧਾਨ ਦੀਵਾਨ ਮਾਨਾ ਨੇ ਦੱਸਿਆ ਕਿ ਇਹ ਇਨਾਮ ਹਰ ਸਾਲ ਪੇਸ਼ੇਵਾਰਾਨਾ ਤੇ ਵਿਦਿਆਰਥੀ ਸ਼੍ਰੇਣੀਆਂ ਵਿਚ ਵੱਖ- ਵੱਖ ਕਲਾਵਾਂ ਦੇ ਖੇਤਰ ਵਿਚ ਵਿਲੱਖਣ ਪੈੜਾਂ ਪਾਉਣ ਵਾਲੇ ਕਲਾਕਾਰਾਂ ਨੂੰ ਦਿੱਤੇ ਜਾਂਦੇ ਹਨ। ਇਸ ਵਾਰ ਅਕਾਦਮੀ ਨੂੰ ਇਨ੍ਹਾਂ ਦੋਵਾਂ ਕੈਟਾਗਿਰੀਆਂ (ਪੇਸ਼ੇਵਾਰਾਨਾਂ ਤੇ ਵਿਦਿਆਰਥੀ) ਵਿਚ 363 ਦੇ ਕਰੀਬ ਕਲਾਕਿ੍ਤੀਆਂ ਪ੍ਰਾਤ ਹੋਈਆਂ। ਪੇਸ਼ੇਵਾਰਾਨਾ ਵਰਗ ਵਿਚ ਨੁਮਾਇਸ਼ ਲਈ ਚੁਣੀਆਂ ਗਈਆਂ 41 ਕਲਾਕਿ੍ਤੀਆਂ ਵਿੱਚੋਂ ਤਿੰਨ ਨੂੰ ਪੰਜਾਹ ਹਜ਼ਾਰ ਰੁਪਏ ਪ੍ਤੀ ਕਲਾਕਿ੍ਤ ਇਨਾਮ ਵਜੋਂ ਪ੍ਦਾਨ ਕੀਤੇ ਜਾਣਗੇ। 

ਇਸੇ ਤਰ੍ਹਾਂ ਵਿਦਿਆਰਥੀ ਸ਼੍ਰੇਣੀ ਲਈ ਪ੍ਰਾਪਤ 191 'ਚੋਂ 46 ਕਲਾਕਿ੍ਤੀਆਂ ਨੂੰ ਪ੍ਦਰਸ਼ਨੀ ਵਿਚ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿਚੋਂ ਬਿਹਤਰੀਨ ਪੰਜ ਨੂੰ ਪੰਝੀ-ਪੰਝੀ ਹਜ਼ਾਰ ਰੁਪਏ ਦੀ ਰਾਸ਼ੀ ਪ੍ਤੀ ਕਲਾਕਿ੍ਤੀ ਇਨਾਮ ਵਜੋਂ ਦਿੱਤੀ ਜਾਵੇਗੀ।ਆਲਮੀ ਪ੍ਸਿੱਧੀ ਪ੍ਰਾਪਤ ਕਲਾਕਾਰਾਂ ਜਗਨਨਾਥ ਪਾਂਡਾ ਅਤੇ ਅਰੁਣ ਕੁਮਾਰ ਐੱਚਜੀ 'ਤੇ ਆਧਾਰਤ ਦੋ ਮੈਂਬਰੀ ਜਿਊਰੀ ਨੇ ਪੰਜਾਬ ਲਲਿਤ ਕਲਾ ਅਕਾਦਮੀ ਐਵਾਰਡਾਂ ਨਾਲ ਸਨਮਾਨਿਤ ਕਰਨ ਦੀ ਜਿਨ੍ਹਾਂ ਕਲਾਕਾਰਾਂ ਦੀ ਸਿਫਾਰਿਸ਼ ਕੀਤੀ ਹੈ , ਉਨ੍ਹਾਂ ਵਿਚ ਪੇਸ਼ੇਵਰ ਸ਼੍ਰੇਣੀ ਦੇ ਤਿੰਨ ਕਲਾਕਾਰ ਖਰੜ ਤੋਂ ਚਰਨਜੀਤ ਸਿੰਘ ਨੂੰ (ਮਿਕਸ ਮੀਡੀਆ), ਮੋਹਾਲੀ ਤੋਂ ਮਨਜੋਤ ਕੌਰ ਨੂੰ (ਵੀਡੀਓ ਇੰਸਟਾਲੇਸ਼ਨ) ਤੇ ਕੈਂਬਵਾਲਾ ਤੋਂ ਤੁਲਸੀ ਰਾਮ ਨੂੰ (ਸ਼ਿਲਪਕਲਾ) ਵਿਚ 50,000/- ( ਪੰਜਾਹ ਹਜ਼ਾਰ) ਰੁਪਏ ਪ੍ਤੀ ਕਲਾਕਾਰ ਦੇ ਹਿਸਾਬ ਨਾਲ ਤਿੰਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ।ਵਿਦਿਆਰਥੀ ਸ਼੍ਰੇਣੀ ਵਿਚ ਚੰਡੀਗੜ੍ਹ ਦੀ ਅੰਜਲੀ ਗੌੜ ਨੂੰ (ਮਿਕਸ ਮੀਡੀਆ), ਚੰਡੀਗੜ੍ਹ ਦੇ ਗੁੰਡਾ ਰੋਹਿਤ ਨੂੰ (ਸ਼ਿਲਪ ਕਲਾ) ਤੇ ਲੁਧਿਆਣਾ ਦੀ ਗੁਰਨੀਤ ਕੌਰ ਨੂੰ( ਇੰਸਟਾਲੇਸ਼ਨ), ਚੰਡੀਗੜ੍ਹ ਦੀ ਸਿ੍ਸ਼ਟੀ ਨੂੰ (ਰੇਖਾ ਚਿੱਤਰ) ਅਤੇ ਚੰਡੀਗੜ੍ਹ ਦੇ ਹੀ ਰੌਬਿਨ ਨੂੰ (ਚਿੱਤਰ ਕਲਾ) ਵਾਸਤੇ ਪੰਝੀ ਪੰਝੀ ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਐਲਾਨੀ ਗਈ ਹੈ।