ਘਰ ‘ਚ ਦਾਖ਼ਲ ਹੋ ਕੁੜੀ ਦਾ ਕੀਤਾ ਤੇਜ਼ਧਾਰ ਹਥਿਆਰ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਗਰਾਉ ਤੋਂ ਦਿਲ ਦਹਿਲਾਉਣ ਵਾਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਿੰਡ ਚੀਮਾਨਾ 'ਚ ਦਾਦੀ ਨਾਲ ਘਰ 'ਚ ਰਹਿੰਦੀ ਕੁੜੀ ਦਾ ਇੱਕ ਵਿਅਕਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਪਿੰਡ ਚੀਮਾਨਾ ਵਾਸੀ ਨਿਰਪਾਲ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਨਾਲ ਕਿਸੇ ਕੰਮ ਆਇਆ ਸੀ। ਉਨ੍ਹਾਂ ਪਿੱਛੋਂ ਘਰ 'ਚ ਨਿਰਪਾਲ ਦੀ ਮਾਤਾ ਹਰਬੰਸ ਕੌਰ ਤੇ ਉਸ ਦੀ 19 ਸਾਲਾਂ ਧੀ ਗੁਰਮਨਜੋਤ ਕੌਰ ਇਕੱਲੀਆਂ ਸਨ। ਦੁਪਹਿਰ ਦੇ ਕਰੀਬ 1 ਵਜੇ ਗੁਰਮਨਜੋਤ ਬਾਥਰੂਮ ਗਈ ਤਾਂ ਬਰਾਂਡੇ 'ਚ ਇੱਕ ਵਿਅਕਤੀ ਨਜ਼ਰ ਆਇਆ ।

ਜਿਸ ਨੇ ਗੁਰਮਨਜੋਤ ਦੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਜਿਸ ਕਾਰਨ ਖੂਨ ਨਾਲ ਲਖਪੱਖ ਜ਼ਮੀਨ 'ਤੇ ਡਿੱਗ ਗਈ। ਉਸ ਦੀਆਂ ਚੀਖ਼ਾਂ ਸੁਣਕੇ ਬਰਾਂਡੇ 'ਚ ਆਈ ਦਾਦੀ ਨੇ ਇੱਕ ਨੌਜਵਾਨ ਨੂੰ ਬਾਹਰ ਭੱਜ ਕੇ ਜਾਂਦੇ ਹੋਏ ਦੇਖਿਆ, ਜਦੋ ਦਾਦੀ ਨੇ ਰੌਲਾ ਪਾਉਣਾ ਸ਼ੁਰੂ ਕੀਤੀ ਤਾਂ ਨੌਜਵਾਨ ਫਰਾਰ ਹੋ ਗਿਆ । ਦਾਦੀ ਦਾ ਰੌਲਾ ਸੁਣਕੇ ਲੋਕ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਪਰ ਉਦੋਂ ਤੱਕ ਗੁਰਮਨ ਕੌਰ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਤਲ ਕਰਨ ਵਾਲਾ ਮ੍ਰਿਤਕਾਂ ਦਾ ਮੋਬਾਈਲ ਫੋਨ ਵੀ ਖੋਹ ਕੇ ਨਾਲ ਲੈ ਗਿਆ ।