ਦ ਬਰਨਿੰਗ ਟ੍ਰੇਨ: ਜਲੰਧਰ ਤੋਂ ਨਿਕਲਦੇ ਹੀ ਸਰਯੂ-ਯਮੁਨਾ ਐਕਸਪ੍ਰੈਸ ‘ਚ ਲੱਗੀ ਅੱਗ, 100 ਮੁਸਾਫ਼ਰ ਵਾਲ-ਵਾਲ ਬਚੇ

by

ਜਲੰਧਰ: ਜੈਨਗਰ ਤੋਂ ਅੰਮ੍ਰਿਤਸਰ ਲਈ ਚੱਲੀ ਸਰਯੂ-ਯਮੁਨਾ ਐਕਸਪ੍ਰੈਸ ਜਲੰਧਰ ਪਾਰ ਕਰਦੇ ਹੀ ਸੂਰਾਨੱਸੀ ਤੋਂ ਅੱਗੇ ਵਧੀ ਤਾਂ ਕੋਚ ਐਸ 2 ਵਿਚੋਂ ਧੂੰਆਂ ਨਿਕਲਣ ਲੱਗਾ। ਮਹਿਜ਼ ਕੁਝ ਹੀ ਮਿੰਟਾਂ ਵਿਚ ਕਰਤਾਰਪੁਰ ਰੇਲਵੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਹੀ ਇਹ ਅੱਗ ਐਸ1 ਅਤੇ ਐਸ 3 ਵਿਚ ਵੀ ਪਹੁੰਚ ਗਈ।

ਟ੍ਰੇਨ ਕਰਤਾਰਪੁਰ ਪਹੁੰਚਣ 'ਤੇ ਜਲੰਧਰ ਅਤੇ ਕਰਤਾਰਪੁਰ ਦੀਆਂ ਕਰੀਬ ਅੱਧਾ ਦਰਜਨ ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਪਹੁੰਚ ਗਈਆਂ। ਰਾਹਤ ਦੀ ਗੱਲ ਇਹ ਸੀ ਇਨ੍ਹਾਂ ਤਿੰਨਾਂ ਕੋਚਾਂ ਵਿਚ ਕੋਈ ਵੀ ਮੁਸਾਫ਼ਰ ਨਹੀਂ ਸੀ। ਉਹ ਅਗਲੇ ਪਿਛਲੇ ਕੋਚ ਵਿਚ ਜਾ ਚੁੱਕੇ ਸਨ। ਕਰਤਾਰਪੁਰ ਸਟੇਸ਼ਨ ਪਹੁੰਚਣ 'ਤੇ ਸਭ ਤੋਂ ਪਹਿਲਾਂ ਸੜ ਹੋਏ ਤਿੰਨ ਕੋਚਾਂ ਨੂੰ ਟ੍ਰੇਨ ਤੋਂ ਵੱਖ ਕੀਤਾ ਗਿਆ ਅਤ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ। ਆਰਪੀਐਫ ਦੇ ਐਸਐਚਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੜਨ ਵਾਲੇ ਤਿੰਨ ਕੋਚਾਂ ਵਿਚ ਲਗਪਗ 100 ਯਾਤਰੀ ਸਨ। ਟ੍ਰੇਨ ਨੂੰ ਕਿਸ ਕਾਰਨ ਅੱਗ ਲੱਗੀ, ਪੂਰੇ ਮਾਮਲੇ ਦੀ ਜਾਂਚ ਆਰਪੀਐੱਫ ਦੇ ਕਮਾਂਡੈਂਟ ਪੀਐਨ ਮਿਸ਼ਰਾ ਕਰਨਗੇ।

ਡੀਐਸਪੀ ਧੋਗੜੀ ਦੀ ਅਗਵਾਈ ਵਿਚ ਪੁਲਿਸ ਫੋਰਸ ਨੇ ਲਗਾਈ ਜਾਨ

ਬਲਦੀ ਰੇਲਗੱਡੀ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੁਰਿੰਦਰਪਾਲ ਧੋਗੜੀ ਐਸਐਚਓ ਪੁਸ਼ਪਬਾਲੀ ਅਤੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਟ੍ਰੇਨ ਦੇ ਸਟੇਸ਼ਨ ਪਹੁੰਚਦੇ ਹੀ ਫਾਇਰ ਬ੍ਰਿਗੇਡ ਟੀਮ ਨਾਲ ਅੱਗ ਬੁਝਾਉਣ ਵਿਚ ਜੁਟ ਗਏ। ਐਸਐਚਓ ਆਰਪੀਐਫ ਮੁਤਾਬਕ ਘਟਨਾ 10.30 ਵਜੇ ਰਾਤ ਦੀ ਹੈ। ਇਸ ਦੌਰਾਨ ਬੋਗੀਆਂ ਵਿਚ ਸਵਾਰੀਆਂ ਨਹੀਂ ਸਨ। ਮੌਕੇ 'ਤੇ ਫੌਰਾਂਸਿਕ ਟੀਮ ਵੀ ਪਹੁੰਚ ਗਈ ਅਤੇ ਜਾਂਚ ਵਿਚ ਜੁੱਟ ਗਈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।