ਬਗ਼ਦਾਦੀ ਦੀ ਭੈਣ ਸਮੇਤ ਪਰਿਵਾਰਕ ਮੈਂਬਰ ਗ੍ਰਿਫ਼ਤਾਰ

by

ਨਵੀਂ ਦਿੱਲੀ (Vikram Sehajpal) : ਤੁਰਕੀ ਵਿੱਚ ਮਾਰੇ ਗਏ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਮੁਖੀ ਅਬੂ ਬਕਰ ਅਲ ਬਗ਼ਦਾਦੀ ਦੀ ਮੌਤ ਤੋਂ ਬਾਅਦ ਹੁਣ ਸੁਰੱਖਿਆ ਏਜੰਸੀਆਂ ਨੇ ਬਗਦਾਦੀ ਦੀ ਭੈਣ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਤੁਰਕੀ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਬਗ਼ਦਾਦੀ ਦੀ ਭੈਣ ਰਸ਼ਮੀਆ ਅਵਦ ਨੂੰ ਇੱਕ ਛਾਪੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਬਗ਼ਦਾਦੀ ਦੀ ਭੈਣ ਤੇ ਉਸ ਦੇ ਪਤੀ ਤੇ ਉਸ ਦੀ ਨੂੰਹ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਬਗ਼ਦਾਦੀ ਦੀ ਭੈਣ ਅਤੇ ਉਸ ਦੇ ਪਰਿਵਾਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਅਧਿਕਾਰੀਆਂ ਮੁਤਾਬਕ ਪੁੱਛਗਿੱਛ ਦੌਰਾਨ ਬਗ਼ਦਾਦੀ ਦੀ ਭੈਣ ਆਈਐਸਆਈਐਸ ਦੇ ਕੰਮਕਾਜ ਅਤੇ ਉਸ ਦੀਆਂ ਕੁਝ ਹੋਰ ਖ਼ੁਫ਼ੀਆ ਜਾਣਕਾਰੀਆਂ ਦਾ ਖ਼ੁਲਾਸਾ ਹੋ ਸਕਦਾ ਹੈ।ਜ਼ਿਕਰਯੋਗ ਹੈ ਕਿ ਬੀਤੀ 27 ਅਕਤੂਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ISIS ਦੇ ਮੁੱਖੀ ਬਗ਼ਦਾਦੀ ਨੂੰ ਇੱਕ ਆਪਰੇਸ਼ਨ ਦੌਰਾਨ ਮਾਰਨ ਦਾ ਦਾਅਵਾ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਇਦਲੀਬ ’ਚ ਅਮਰੀਕੀ ਡੈਲਟਾ ਫ਼ੋਰਸ ਦੇ ਇੱਕ ਆਪਰੇਸ਼ਨ ਦੌਰਾਨ ਬਗ਼ਦਾਦੀ ਮਾਰਿਆ ਗਿਆ ਹੈ।