ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ ਫ਼ਤਹਿਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਚੁੱਕੀ ਸੀ

by mediateam

ਸੰਗਰੂਰ : ਜ਼ਿਲ੍ਹੇ ਦੇ ਸੁਨਾਮ ਦੇ ਨਜ਼ਦੀਕੀ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਦਸ ਸਾਲ ਪੁਰਾਣੇ ਬੋਰਵੈੱਲ 'ਚ ਡਿੱਗੇ ਦੋ ਸਾਲਾ ਬੱਚੇ ਫ਼ਤਹਿਵੀਰ ਸਿੰਘ ਬਚਾਇਆ ਨਹੀਂ ਜਾ ਸਕਿਆ। ਉਸ ਨੂੰ ਮੰਗਲਵਾਰ ਤੜਕੇ ਕਰੀਬ 5.10 ਮਿੰਟ 'ਤੇ ਬੋਰਵੈੱਲ 'ਚੋਂ ਕੱਢਿਆ ਲਿਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਬੱਚੇ ਨੂੰ ਬੋਰਵੈੱਲ 'ਚੋਂ ਕੱਢਣ ਤੋਂ ਤੁਰੰਤ ਬਾਅਦ ਐਬੂਲੈਂਸ 'ਚ ਡੀਐੱਮਸੀ ਹਸਪਤਾਲ ਲੈ ਜਾਇਆ ਗਿਆ। ਉੱਥੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। 

ਪੀਜੀਆਈ 'ਚ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੀਜੀਆਈ ਦੇ 5 ਡਾਕਟਰਾਂ ਦੀ ਟੀਮ ਨੇ ਫ਼ਤਹਿਵੀਰ ਦਾ ਪੋਸਟਮਾਰਟਮ ਕੀਤਾ ਗਿਆ। ਉਨ੍ਹਾਂ ਦੇ ਨਾਲ ਐੱਸਡੀਐੱਮ ਤੇ ਦਾਦਾ ਮੌਜੂਦ ਸਨ। ਪੋਸਟਮਾਰਟਮ ਤੋਂ ਬਾਅਦ ਵੀਰ ਦੀ ਲਾਸ਼ ਨੂੰ ਪਿੰਡ ਲਿਜਾਇਆ ਗਿਆ ਜਿੱਥੇ ਡੇਢ ਕੁ ਵਜੇ ਦੇ ਕਰੀਬ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 

ਉਡੀਕੀ ਜਾ ਰਹੀ ਪੋਸਟਮਾਰਟਮ ਰਿਪੋਰਟ 'ਚ ਖੁ਼ਲਾਸਾ ਹੋਇਆ ਹੈ ਕਿ ਫ਼ਤਿਹਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਚੁੱਕੀ ਸੀ। ਸਵਾ ਕੁ ਤਿੰਨ ਵਜੇ ਆਈ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਫ਼ਤਹਿਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਚੁੱਕੀ ਸੀ।

-ਦੁਪਹਿਰੇ ਡੇਢ ਕੁ ਵਜੇ ਫ਼ਤਹਿਵੀਰ ਦਾ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ ਹੈ।

-ਡੀਸੀ ਤੇ ਐੱਸਪੀ ਨੇ ਪ੍ਰਸ਼ਾਸਨਿਕ ਨਾਕਾਮੀ ਮੰਨਦੇ ਹੋਏ ਪਰਿਵਾਰਕ ਮੈਂਬਰਾਂ ਤੋਂ ਮੰਗੀ ਮਾਫ਼ੀ।

-ਫ਼ਤਹਿਵੀਰ ਦੀ ਲਾਸ਼ ਸ਼ਮਸ਼ਾਨ ਘਾਟ ਪਹੁੰਚ ਚੁੱਕੀ ਹੈ। ਅੰਤਿਮ ਸੰਸਕਾਰ ਥੋੜ੍ਹੀ ਹੀ ਦੇਰ 'ਚ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

- ਆਪ ਆਗੂ ਹਰਪਾਲ ਚੀਮਾ ਪਹੁੰਚੇ ਤਾਂ ਕੀਤਾ ਵਿਰੋਧ, 'ਚੀਮਾ ਵਾਪਸ ਜਾਓ' ਦੇ ਲੱਗੇ ਨਾਅਰੇ

ਪੀਜੀਆਈ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਸਮੇਤ ਕਈ ਆਗੂ ਪਹੁੰਚੇ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਵੀ ਉੱਥੇ ਪਹੁੰਚੇ। ਉਨ੍ਹਾਂ ਦਾ ਲੋਕਾਂ ਨੇ ਕਾਫ਼ੀ ਵਿਰੋਧ ਕੀਤਾ ਅਤੇ ਉੱਥੋਂ ਜਾਣ ਲਈ ਕਿਹਾ। ਲੋਕਾਂ ਨੇ ਚੀਮਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਚੀਮਾ ਤੋਂ ਪੁੱਛਿਆ ਕਿ ਪਿਛਲੇ ਪੰਜ ਦਿਨਾਂ ਤੋਂ ਤਾਂ ਉਹ ਨਜ਼ਰ ਨਹੀਂ ਆਏ ਤੇ ਹੁਣ ਰਾਜਨੀਤੀ ਚਮਕਾਉਣ ਆ ਗਏ। ਲੋਕਾਂ ਨੇ ਚੀਮਾ ਵਾਪਸ ਜਾਓ ਦੇ ਨਾਅਰੇ ਲਗਾਏ।