ਅਫ਼ਗਾਨਿਸਤਾਨ ‘ਚ ਆਏ ਹੜ੍ਹ ਨਾਲ ਹੁਣ ਤੱਕ 20 ਲੋਕਾਂ ਦੀ ਮੌਤ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਫ਼ਗਾਨਿਸਤਾਨ ਦੇ ਕੰਧਾਰ ਸੂਬੇ 'ਚ ਭਾਰੀ ਬਾਰਿਸ਼ ਤੋਂ ਬਾਅਦ ਆਏ ਹੜ੍ਹ ਨਾਲ ਕੁਝ ਦਿਨਾਂ 'ਚ 20 ਲੋਕਾਂ ਦੀ ਮੌਤ ਹੋ ਗਈ ਹੈ। ਅਫ਼ਗਾਨਿਸਤਾਨ 'ਚ ਕੰਮ ਕਰਦੀ ਸੰਯੁਕਤ ਰਾਸ਼ਟਰ ਏਜੰਸੀ ਮੁਤਾਬਕ, ਹੜ੍ਹ ਨਾਲ ਕਰੀਬ ਦੋ ਹਜ਼ਾਰ ਘਰ ਨਸ਼ਟ ਹੋ ਗਏ ਹਨ। 10ਲੋਕ ਲਾਪਤਾ ਹਨ, ਬਾਰਿਸ਼ ਤੋਂ ਬਾਅਦ ਹੋਈ ਬਰਫ਼ਬਾਰੀ ਨਾਲ ਰਾਹਤ ਕਾਰਜਾਂ 'ਚ ਦਿੱਕਤ ਆ ਰਹੀ ਹੈ।