ਇਮਤਿਹਾਨਾਂ ਲਈ ਫੋਕਸਡ ਤਰੀਕੇ ਨਾਲ ਤਿਆਰੀ ਜਰੂਰੀ : ਡਾ. ਅਸ਼ਵਨੀ

by mediateam

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਜਿੰਦਗੀ ਹਰ ਕਦਮ ਤੇ ਇਮਤਿਹਾਨ ਲੈਂਦੀ ਹੈ ਅਤੇ ਇਸ ਤੋਂ ਸਾਨੂੰ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ। ਜੇ ਤੁਸੀਂ ਇਕ ਲਕਸ਼ ਸਾਹਮਣੇ ਰਖ ਕੇ ਤਿਆਰੀ ਕਰੋਗੇ ਤਾਂ ਕਦੇ ਵੀ ਮਾਰ ਨਹੀਂ ਖਾ ਸਕਦੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਅਸ਼ਵਨੀ ਸ਼ਰਮਾ, ਪ੍ਰੋਫੈਸਰ ਡੀਏਵੀ ਕਾਲਜ ਜਲੰਧਰ, ਨੇ ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਵਿੱਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਦਿੱਤੇ।ਡਾ. ਅਸ਼ਵਨੀ ਸ਼ਰਮਾ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਕੁਸੁਮ ਸ਼ਰਮਾ ਸਕੂਲ ਵਲੋਂ ਬੱਚਿਆਂ ਲਈ ਇਮਤਿਹਾਨਾਂ ਨੂੰ ਮੁੱਖ ਰੱਖ ਕੇ ਸ਼ੁਭ-ਇਛਾਵਾਂ ਦੇਣ ਲਈ ਕਰਵਾਏ ਗਏ ਹਵਨ ਯੱਗ ਵਿੱਚ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ ਸਨ।ਬੱਚਿਆਂ ਨੂੰ ਫਾਈਨਲ ਪ੍ਰੀਖਿਆਵਾਂ ਲਈ ਟਿਪਸ ਦਿੰਦਿਆਂ ਉਹਨਾਂ ਕਿਹਾ ਕਿ ਤੁਹਾਨੂੰ ਹਮੇਸ਼ਾ 100 ਪ੍ਰਤੀਸ਼ਤ ਲਈ ਤਿਆਰੀ ਕਰਨੀ ਚਾਹੀਦੀ ਹੈ ਅਤੇ ਹਮੇਸ਼ਾ ਆਪਣਾ ਲਕਸ਼ ਉੱਚਾ ਰਖਣਾ ਚਾਹੀਦਾ ਹੈ। 


ਉਹਨਾਂ ਬੱਚਿਆਂ ਨੂੰ ਇਹ ਦੱਸਿਆ ਕਿ ਸਫਲਤਾ ਵਿੱਚ 60 ਪ੍ਰਤੀਸ਼ਤ ਯੋਗਦਾਨ ਮਿਹਨਤ ਦਾ, 20 ਪ੍ਰਤੀਸ਼ਤ ਯੋਗਦਾਨ ਪ੍ਰਮਾਤਮਾ ਦੀ ਰਹਿਮਤ ਦਾ ਅਤੇ 20 ਪ੍ਰਤੀਸ਼ਤ ਯੋਗਦਾਨ ਦੁਆਵਾ ਦਾ ਹੁੰਦਾ ਹੈ। ਇਹਨਾਂ ਦੁਆਵਾਂ ਵਾਸਤੇ ਹੀ ਕਾਲਜੀਏਟ ਸਕੂਲ ਨੇ ਹਵਨ-ਯਗ ਦਾ ਆਯੋਜਨ ਕੀਤਾ ਹੈ। ਉਹਨਾਂ ਵਿਦਿਆਰਥੀਆਂ ਨੂੰ ਇਮਤਿਹਾਨਾਂ ਨੂੰ ਇੱਕ ਚੈਲੇਂਜ ਦੇ ਤੌਰ ਤੇ ਲੈਣ ਲਈ ਕਿਹਾ ਅਤੇ ਫੋਕਸਡ ਤਰੀਕੇ ਨਾਲ ਪੜਾਈ ਕਰਨ ਦੀ ਸਲਾਹ ਦਿੱਤੀ।ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਸ਼੍ਰੀਮਤੀ ਗੁਲਸ਼ਨ ਯਾਦਵ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੂੰ ਫਾਈਨਲ ਪ੍ਰੀਖਿਆਵਾਂ ਤੋਂ ਬਾਅਦ ਉਹਨਾਂ ਦੇ ਕੈਰੀਅਰ ਲਈ ਜੋ ਮੌਕੇ ਉਪਲਭਦ ਹਨ, ਬਾਰੇ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ।


ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸੰਗੀਤ ਵਿਭਾਗ ਦੇ ਮੁਖੀ ਪਰਮਜੀਤ ਕੌਰ ਦੀ ਅਗੁਆਈ ਵਿੱਚ ਇੱਕ ਭਜਨ ਵੀ ਪੇਸ਼ ਕੀਤਾ।ਮੰਚ ਦਾ ਸੰਚਾਲਨ ਗੀਤਾ ਚੋਪੜਾ ਨੇ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ੀ ਤਿਲਕ ਰਾਜ ਅਗੱਰਵਾਲ, ਪ੍ਰਿੰਸੀਪਲ ਡਾ. ਅਰਚਨਾ ਗਰਗ, ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ, ਮਮਤਾ ਅਰੋੜਾ, ਇੰਦਰਜੀਤ ਕੌਰ, ਦਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਬਾਕੀ ਸਾਰੇ ਅਧਿਆਪਕ ਹਾਜਰ ਸਨ।