ਸੈਦੋਵਾਲ ਵਿਖੇ ਲਗਾਇਆ ਮੁਫਤ ਕੈਂਸਰ ਜਾਂਚ ਕੈਂਪ ਤੇ ਅੱਜ ਤੋਂ ਸ਼ੁਰੂ ਹੋਇਆ ਕਬੱਡੀ ਕੱਪ

by mediateam

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਸ਼੍ਰੀ ਗੁਰੂ ਰਾਮ ਦਾਸ ਸਪੋਰਟਸ ਐਂਡ ਕਲਚਰਲ ਕਲੱਬ ਰਜ਼ਿ ਵਲੋ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਜੱਥੇਦਾਰ ਜਸਵੰਤ ਸਿੰਘ ਵੜੈੜ, ਸੇਵਾ ਸਿੰਘ ਵੜੈਚ, ਬਲਜੀਤ ਸਿੰਘ ਦੀ ਯਾਦ ਵਿਚ ਮੁਫਤ ਕੈਂਸਰ ਜਾਂਚ ਕੈਪ ਲਗਾਇਆ ਗਿਆ। ਜਿਸ ਵਿਚ ਵਰਲਡ ਕੈਂਸਰ ਕੇਅਰ ਸੰਸਥਾ ਦੇ ਮਾਹਰ ਡਾਕਟਰਾਂ ਵਲੋ 195 ਲੋਕਾਂ ਦੀ ਜਾਂਚ ਕੀਤੀ ਗਈ। ਮੁੱਖ ਪ੍ਰਬੰਧਕ ਅਮਰੀਕ ਸਿੰਘ ਯੂਕੇ ਨੇ ਦੱਸਿਆ ਕਿ ਸਪੋਰਟਸ ਕਲੱਬ ਵਲੋ 16ਵਾਂ ਕਬੱਡੀ ਦਾ ਮਹਾਂਕੁੰਭ 19 ਤੇ 20 ਫਰਵਰੀ ਨੂੰ ਕਰਵਾਇਆ ਜਾਵੇਗਾ। ਕਬੱਡੀ ਕੱਪ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਟੀਮਾਂ ਦੇ ਫਸਵੇ ਮੁਕਾਬਲੇ ਹੋਣਗੇ। 


ਜੇਤੂ ਟੀਮ ਨੂੰ ਪਹਿਲਾ ਇਨਾਮ ਦੋ ਲੱਖ ਰੁਪਏ ਦਾ ਦਿੱਤਾ ਜਾਵੇਗਾ ਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ ਡੇਢ ਲੱਖ ਰੁਪਏ ਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਬੱਡੀ ਪਿੰਡ ਪੱਧਰ, ਕਬੱਡੀ 75 ਕਿਲੋ ਭਾਰ ਵਰਗ, ਕਬੱਡੀ 65 ਕਿਲੋ ਭਾਰ ਵਰਗ ਅਤੇ ਵਾਲੀਵਾਲ ਓਪਨ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਕੱਪ ਦੇ ਬੈਸਟ ਰੈਡਰ ਤੇ ਜਾਫੀ ਨੂੰ ਕੁਲਦੀਪ ਸਿੰਘ ਯੂਐਸਏ ਤੇ ਸੁੱਖੀ ਬੈਂਸ ਯੂਕੇ ਵਲੋ ਆਲਟੋ ਕਾਰਾਂ ਦਿੱਤੀਆਂ ਜਾਣਗੀਆਂ। ਸਾਬਕਾ ਕਬੱਡੀ ਖਿਡਾਰੀ ਤੇ ਕੋਚ ਦੇਬਾ ਭੰਡਾਲ ਦਾ ਬੁਲਟ ਮੋਟਰਸਾਈਕਲ ਤੇ ਜੱਗੂ ਸੈਦੋਵਾਲ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ। 


ਅਕੈਡਮੀਆਂ ਦੇ ਸੈਮੀਫਾਈਨਲ ਮੈਚਾਂ ਦੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਖੇਡ ਮੇਲੇ ਦੌਰਾਨ ਵੱਖ ਵੱਖ ਪੰਜਾਬੀ ਗਾਇਕਾਂ ਦਾ ਅਖਾੜਾ ਵੀ ਲੱਗੇਗਾ। ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਕਰਨਗੇ ਜਦਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਕਰਨਗੇ। ਇਸ ਮੌਕੇ ਅਮਰੀਕ ਸਿੰਘ ਯੂਕੇ, ਮਨਜੀਤ ਸਿੰਘ ਯੂਕੇ, ਸਤਕਰਨ ਸਿੰਘ , ਅਵਤਾਰ ਸੈਦੋਵਾਲ, ਸਰਪੰਚ ਰਣਜੀਤ ਸਿੰਘ, ਨੰਬਰਦਾਰ ਰਘਬੀਰ ਸਿੰਘ, ਪਰਵਿੰਦਰ ਸਿੰਘ ਪ੍ਰਧਾਨ, ਮੁਖਤਿਆਰ ਸਿੰਘ ਪੰਚ, ਜਸਵੀਰ ਕੌਰ ਵੜੈਚ ਪੰਚ, ਪਰਮਜੀਤ ਸਿੰਘ ਪੰਚ, ਨਛੱਤਰ ਕੌਰ ਪੰਚ, ਅਮਰਜੀਤ ਸਿੰਘ ਦਿਹਾਤੀ ਪ੍ਰਧਾਨ ਕਾਂਗਰਸ, ਸਾਬਕਾ ਸਰਪੰਚ ਕੁਲਵੰਤ ਸਿੰਘ, ਪਲਵਿੰਦਰ ਸਿੰਘ ਭੱਟੀ, ਸੁਰਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਖਾਲਸਾ, ਡਾ ਗੁਰਪ੍ਰੀਤ ਕੌਰ, ਡਾ ਜਤਿਨ, ਡਾ ਰੁਪਾਂਚੀ, ਡਾ ਮਨਪ੍ਰੀਤ ਕੌਰ, ਡਾ ਸ਼ੀਲਾ ਆਦਿ ਮੌਜੂਦ ਸਨ।