ਪਿਤਾ ਵਲੋਂ ਮਾਰੀ ਗਈ ਲੜਕੀ ਰਿਆ ਰਾਜਕੁਮਾਰ ਦੀ ਅੰਤਿਮ ਵਿਧਾਈ

by mediateam

18 ਫਰਵਰੀ, ਸਿਮਰਨ ਕੌਰ- (NRI MEDIA) :

ਟਾਰਾਂਟੋ (ਸਿਮਰਨ ਕੌਰ) : ਬਰੈਂਪਟਨ 'ਚ ਪਿਤਾ ਵਲੋਂ ਅਗਵਾ ਕੀਤੀ ਗਈ 11 ਸਾਲਾਂ ਲੜਕੀ ਦੀ ਲਾਸ਼ ਪੀਲ ਰਿਜਨ ਪੁਲਿਸ ਨੇ ਦੱਖਣੀ ਨੋਰਥ ਸਥਿਤ ਹਸਨ ਰੋਡ ਦੇ ਇੱਕ ਘਰ ਵਿੱਚੋਂ ਬਰਾਮਦ ਕੀਤੀ ਸੀ |


ਦਸ ਦਈਏ ਕਿ ਰਿਆ ਰਾਜਕੁਮਾਰ ਨਾਮਕ ਲੜਕੀ ਦਾ ਕਲ੍ਹ ਯਾਨੀ ਕਿ ਮੰਗਲਵਾਰ ਸ਼ਾਮ ਨੂੰ 7:30 ਵਜੇ ਐਟੋਬੀਕੋਕ ਵਿਖੇ 121 ਸਿਟੀਵਿਊ ਦੇ "Lotus Funeral and Cremation Centre" 'ਚ ਹੋਵੇਗਾ | ਇਸ ਤੋਂ ਇਲਾਵਾ, ਬਰੈਂਪਟਨ ਸਿਟੀ ਕੌਂਸਲ ਦੇ ਮੈਂਬਰ ਸ਼ਹਿਰ 'ਚ ਰਿਆ ਲਈ ਗਾਰਡਨ ਸਕਵੇਅਰ ਬਣਾਉਣ ਦੀ ਯੋਜਨਾ ਬਣਾ ਰਹੇ ਹਨ, ਜੋ ਸਵੇਰੇ 5:45 ਵਜੇ ਸ਼ੁਰੂ ਹੋਵੇਗਾ |