ਗਾਜ਼ਾ ਜੰਗਬੰਦੀ ਨੂੰ ਰੋਕਣ ‘ਤੇ ਫ਼ਲਸਤੀਨ ਸਹਿਮਤ, ਤਾਜ਼ਾ ਹਮਲੇ ‘ਚ 22 ਦੀ ਮੌਤ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਫ਼ਲਸਤੀਨੀ ਨੇਤਾ ਸੋਮਵਾਰ ਤੜਕੇ ਇਜ਼ਰਾਇਲ ਨਾਲ ਯੁੱਧ ਨੂੰ ਰੋਕਣ 'ਤੇ ਸਹਿਮਤ ਹੋ ਗਏ ਹਨ।ਗਾਜ਼ਾ ਪੱਟੀ ਵਿੱਚ 'ਹਮਾਸ' ਦੇ ਇੱਕ ਅਧਿਕਾਰੀ ਅਤੇ 'ਇਸਲਾਮਿਕ ਜਿਹਾਦ' ਦੇ ਇੱਕ ਹੋਰ ਅਧਿਕਾਰੀ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ਨਾਲ ਦੱਸਿਆ ਕਿ ਮਿਸਰ ਦੀ ਵਿਚੋਲਗੀ ਵਿੱਚ ਦੋਵੇਂ ਵਿਰੋਧੀ ਪੱਖਾਂ ਵਿਚਕਾਰ ਜੰਗਬੰਦੀ ਨੂੰ ਰੋਕਣ ਲਈ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ 4 ਵਜੇ ਸਮਝੌਤਾ ਹੋਇਆ। ਮਿਸਰ ਦੇ ਵੀ ਇੱਕ ਅਧਿਕਾਰੀ ਨੇ ਪਹਿਚਾਣ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਇਸੇ ਦੌਰਾਨ, ਇਜ਼ਰਾਇਲੀ ਹਮਲਿਆਂ ਵਿੱਚ ਮਰਨ ਵਾਲੇ ਫ਼ਲਸਤੀਨੀਆਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। ਜਿੰਨ੍ਹਾਂ ਵਿੱਚ 2 ਗਰਭਵਤੀ ਔਰਤਾਂ ਅਤੇ 2 ਬੱਚੇ ਵੀ ਸ਼ਾਮਲ ਹਨ।ਜਾਣਕਾਰੀ ਮੁਤਾਬਕ ਗਾਜ਼ਾ ਤੋਂ ਐਤਵਾਰ ਤੜਕੇ ਇਜ਼ਰਾਇਲ 'ਤੇ ਰਾਕੇਟ ਚਲਾਏ ਸਨ ਜਿਸ ਦੇ ਜਵਾਬ ਵਿੱਚ ਇਜ਼ਰਾਇਲ ਨੇ ਗਾਜ਼ਾ ਪੱਟੀ 'ਤੇ ਹਮਲੇ ਕੀਤੇ ਸਨ। ਇਸ ਦੇ ਨਾਲ ਦੋਵੇਂ ਪੱਖਾਂ ਵਿੱਚ ਤਣਾਅ ਵੱਧ ਗਿਆ ਸੀ।