JNU ਜਾਣਾ ਦੀਪਿਕਾ ਨੂੰ ਪਿਆ ਮਹਿੰਗਾ

by

ਮੁੰਬਈ (Nri Media) : ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ 'ਚ ਹੋਈ ਹਿੰਸਾ ਤੋਂ ਬਾਅਦ ਬਾਲੀਵੁੱਡ ਕਲਾਕਾਰਾਂ ਨੇ ਰੱਜ ਕੇ ਨਿੰਦਾ ਕੀਤੀ। ਟਵੀਟਰ 'ਤੇ ਤਾਂ ਲੋਕ ਭੜਕੇ ਹੀ, ਇਸ ਤੋਂ ਇਲਾਵਾ ਸੜਕਾਂ 'ਤੇ ਉੱਤਰ ਕੇ ਪ੍ਰਦਰਸ਼ਨ ਵੀ ਕੀਤਾ। ਇਸ ਸਬੰਧੀ ਦੀਪਿਕਾ ਪਾਦੁਕੋਣ ਵਿਦਿਆਰਥੀਆਂ ਨੂੰ ਮਿਲਣ ਪੁੱਜੀ ਤਾਂ ਟਵਿੱਟਰ 'ਤੇ ਉਸ ਦਾ ਵਿਰੋਧ ਸ਼ੁਰੂ ਹੋ ਗਿਆ। ਕੁਝ ਲੋਕਾਂ ਨੂੰ ਦੀਪਿਕਾ ਦੇ ਇਹ ਕਦਮ ਰਾਸ ਨਹੀਂ ਆਇਆ ਅਤੇ ਟਵੀਟਰ 'ਤੇ #BoycottChhpaak ਟ੍ਰੇਂਡ ਕਰਨ ਲਗ ਪਿਆ। 

ਦੀਪਿਕਾ ਮੰਗਲਵਾਰ ਸ਼ਾਮ ਨੂੰ ਜੈਐੱਨਯੂ ਪੁੱਜੀ ਤਾਂ ਉੱਥੇ 10 ਮਿੰਟ ਲਈ ਰੁੱਕੀ। ਉਨ੍ਹਾਂ ਨੇ ਜਖ਼ਮੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਪ੍ਰਗਟ ਕੀਤਾ। ਦੀਪਿਕਾ ਨੇ ਸਾਰੇ ਵਿਦਿਆਰਥੀਆਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਫ਼ਿਲਮ 'ਛਪਾਕ' 10 ਜਨਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਤੇਜ਼ਾਬੀ ਹਮਲਾ ਪੀੜਤ ਲਕਸ਼ਮੀ ਅਗਰਵਾਲ 'ਤੇ ਆਧਾਰਿਤ ਹੈ।