ਫਿਰ ਤੋਂ ਖੋਲ੍ਹਿਆ ਰਾਜ ਮਾਰਗ 44, ਦੋਵੇਂ ਪਾਸਿਓਂ ਆਵਾਜਾਈ ਬਹਾਲ

by mediateam

ਸ੍ਰੀ ਨਗਰ: ਜੰਮੂ ਕਸ਼ਮੀਰ ਵਿਚ ਨੈਸ਼ਨਲ ਰਾਜਮਾਰਗ 44 ਨੂੰ ਸ਼ਨੀਵਾਰ ਨੂੰ ਦੋਵੇਂ ਪਾਸਿਓਂ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ। ਨੈਸ਼੍ਰੀ ਤੋਂ ਰਾਮਸੂ ਵਿਚਕਾਰ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਇਸ ਰਾਜਮਾਰਗ 'ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਏਜੰਸੀਆਂ ਨੇ ਰਾਜਮਾਰਗ ਤੋਂ ਬਰਫ਼ ਅਤੇ ਮਲਬੇ ਨੂੰ ਸਾਫ਼ ਕਰ ਦਿੱਤਾ ਤਾਂਕਿ ਇਸ 'ਤੇ ਦੋਵੇਂ ਪਾਸਿਆਂ ਤੋਂ ਆਵਾਜਾਈ ਬਹਾਲ ਕੀਤੀ ਜਾ ਸਕੇ। ਟ੍ਰੈਫਿਕ ਪੁਲਿਸ ਦੇ ਸੂਤਰਾਂ ਮੁਤਾਬਕ, ਹਲਕੇ ਮੋਟਰ ਵਾਹਨਾਂ ਨੂੰ ਹੁਣ ਦੋਵੇਂ ਪਾਸਿਓਂ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਸ੍ਰੀਨਗਰ ਤੋਂ ਜੰਮੂ ਤਕ ਭਾਰੀ ਮੋਟਰ ਵਾਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ।

ਸ੍ਰੀਨਗਰ ਵਿਚ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਕਈ ਹਾਈਵੇ ਜਾਮ ਹੋ ਗਏ ਸਨ। ਕਈ ਰੁੱਖ ਵੀ ਡਿੱਗ ਗਏ ਸਨ। ਏਨਾ ਹੀ ਨਹੀਂ ਜੰਮੂ ਅਤੇ ਕਸ਼ਮੀਰ ਵਿਚਕਾਰ ਵੀ ਸੰਪਰਕ ਟੁੱਟ ਗਿਆ ਸੀ। ਟੈਲੀਫੋਨ ਸੇਵਾਵਾਂ ਵੀ ਬੰਦ ਸਨ। ਟਰੈਫਿਕ ਵਿਭਾਗ ਨੇ ਰਾਸ਼ਟਰੀ ਰਾਜਮਾਰਗ 'ਤੇ 6000 ਤੋਂ ਜ਼ਿਆਦਾ ਵਾਹਨ ਰੋਕੇ ਹੋਏ ਸਨ। ਮੌਸਮ ਸਾਫ ਨਾ ਹੋਣ ਕਾਰਨ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਸਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।