Today’s Horoscope: 1 ਜਨਵਰੀ 2020 ਬੁੱਧਵਾਰ, ਇਸ ਰਾਸ਼ੀ ਵਾਲਿਆਂ ਨੂੰ ਮਿਲੇਗਾ ਉੱਚ ਅਧਿਕਾਰੀ ਦਾ ਸਹਿਯੋਗ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by

ਅੱਜ ਦੀ ਗ੍ਰਹਿ ਸਥਿਤੀ: 1 ਜਨਵਰੀ 2020 ਬੁੱਧਵਾਰ, ਪੋਹ ਮਹੀਨਾ, ਸ਼ੁਕਲ ਪੱਖ, ਪਾਸ਼ਠੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਦੁਪਹਿਰ 12.00 ਵਜੇ ਤੋਂ ਬਾਅਦ ਦੁਪਹਿਰ 01.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ, ਦੱਖਣ।

ਅੱਜ ਵਿਸ਼ੇਸ਼: ਕੈਲੰਡਰ ਨਵਾਂ ਸਾਲ 2020 ਸ਼ੁਰੂ।

2 ਜਨਵਰੀ 2020 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ ਸਪਤਮੀ 21 ਘੰਟੇ 01 ਮਿੰਟ ਉਪਰੰਤ ਅਸ਼ਟਮੀ, ਉਤਰਾਭਾਦਰਪਦ ਨਛੱਤਰ 30 ਘੰਟੇ 01 ਮਿੰਟ ਤਕ, ਵਰਿਆਣ ਯੋਗ 22 ਘੰਟੇ 39 ਮਿੰਟ ਉਪਰੰਤ ਪਰਿਧ ਯੋਗ, ਮੀਨ 'ਚ ਚੰਦਰਮਾ।

ਮੇਖ: ਦੇਵ ਦਰਸ਼ਨ ਦਾ ਯੋਗ ਹੈ। ਕੁਝ ਪਰਿਵਾਰਕ ਤਣਾਅ ਵੀ ਮਿਲ ਸਕਦਾ ਹੈ। ਰੋਗ ਤੇ ਦੁਸ਼ਮਣ ਦੇ ਪ੍ਰਤੀ ਸੁਚੇਤ ਰਹੋ। ਕਾਰੋਬਾਰ 'ਚ ਤਰੱਕੀ ਹੋਵੇਗੀ।

ਬ੍ਰਿਖ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ ਤੇ ਸਨਮਾਨ 'ਚ ਵਾਧਾ ਹੋਵੇਗਾ। ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਆਪਸੀ ਸਬੰਧ ਦ੍ਰਿੜ ਹੋਣਗੇ।

ਮਿਥੁਨ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ ਫਿਰ ਵੀ ਮਨ ਬੈਚੇਨ ਰਹੇਗਾ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ।

ਕਰਕ: ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ ਪਰ ਬੇਕਾਰ ਦੀਆਂ ਉਲਝਣਾਂ ਰਹਿਣਗੀਆਂ।

ਸਿੰਘ: ਪਰਿਵਾਰਕ ਸੁਖ 'ਚ ਵਾਧਾ ਹੋਵੇਗਾ। ਆਰਥਿਕ ਮਾਮਲਿਆਂ 'ਚ ਜ਼ੋਖ਼ਮ ਨਾ ਚੁੱਕੋ। ਬੇਕਾਰ ਦੀ ਭੱਜ ਦੌੜ ਰਹੇਗੀ। ਜੀਵਨਸਾਥੀ ਦਾ ਸਹਿਯੋਗ ਰਹੇਗਾ।

ਕੰਨਿਆ: ਸਾਰਥਿਕ ਕੰਮ ਕਾਮਯਾਬ ਹੋਣਗੇ। ਘਰੇਲੂ ਕੰਮ 'ਚ ਰੁਝੇਵੇਂ ਰਹਿ ਸਕਦੇ ਹਨ। ਉਪਹਾਰ ਜਾਂ ਸਨਮਾਨ 'ਚ ਵਾਧਾ ਹੋਵੇਗੀ। ਉੱਚ ਅਧਿਕਾਰੀ ਤੋਂ ਸਹਿਯੋਗ ਮਿਲੇਗਾ।

ਤੁਲਾ: ਰਚਨਾਤਮਕ ਕੋਸ਼ਿਸ਼ ਸਫਲ ਹੋਣਗੀਆਂ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਪਰਿਵਾਰ 'ਚ ਸਨਮਾਨ ਵਧੇਗਾ।

ਬ੍ਰਿਸ਼ਚਕ: ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਆਪਣਿਆਂ ਨਾਲ ਪਿਆਰ ਵਧੇਗਾ।

ਧਨੁ: ਪਰਿਵਾਰਕ ਸੁਖ ਵਧੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਾਰੋਬਾਰੀ ਯੋਜਨਾਵਾਂ ਕਾਮਯਾਬ ਹੋਣਗੀਆਂ। ਮਾਲੀ ਮਾਮਲਿਆਂ 'ਚ ਸਫਲਤਾ ਮਿਲ ਸਕਦੀ ਹੈ।

ਮਕਰ: ਸਾਰਥਿਕ ਕੰਮ ਸਫਲ ਹੋਣਗੇ। ਦੇਵ ਦਰਸ਼ਨ ਦਾ ਯੋਗ ਹੈ। ਸ਼ਾਹੀ ਖ਼ਰਚ ਤੋਂ ਬਚਣਾ ਪਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਕੁੰਭ: ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਮਾਲੀ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਅਧਿਕਾਰੀ ਦਾ ਸਹਿਯੋਗ ਮਿਲੇਗਾ।

ਮੀਨ: ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਕਾਰੋਬਾਰੀ ਕੋਸ਼ਿਸ਼ ਸਫਲ ਹੋਵੇਗੀ। ਮਨ ਚੰਚਲ ਰਹੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਯਾਤਰਾ ਦੀ ਸਥਿਤੀ ਬਣ ਰਹੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।