ਰਾਸ਼ਟਰਪਤੀ ਟਰੰਪ ਵਲੋਂ ਲਾਈ ਐਮਰਜੈਂਸੀ ਨੂੰ ਖਤਮ ਕਰਨ ਲਈ ਅੱਜ ਹੋ ਸਕਦੀ ਹੈ ਵੋਟਿੰਗ

by mediateam

ਵਾਸ਼ਿੰਗਟਨ ,26 ਫਰਵਰੀ ( NRI MEDIA )

ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਵਲੋਂ ਬੀਤੇ ਦਿਨੀਂ ਐਮਰਜੈਂਸੀ ਲਗਾਈ ਗਈ ਸੀ , ਇਹ ਐਮਰਜੈਂਸੀ ਅਮਰੀਕੀ -ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦੇ ਫੈਸਲੇ ਨੂੰ ਪੂਰਾ ਕਰਨ ਲਈ ਲਗਾਈ ਗਈ ਸੀ , ਵਿਰੋਧੀ ਧਿਰ ਲਗਾਤਾਰ ਇਸ ਮਾਮਲੇ ਤੇ ਰਾਸ਼ਟਰਪਤੀ ਟਰੰਪ ਦਾ ਵਿਰੋਧ ਕਰ ਰਿਹਾ ਹੈ , ਹੁਣ ਖ਼ਬਰ ਸਾਹਮਣੇ ਆਈ ਹੈ ਕਿ ਅਮਰੀਕਾ ਦਾ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੰਗਲਵਾਰ ਨੂੰ ਰਾਸ਼ਟਰਪਤੀ ਡੌਨਾਲਡ ਟਰੰਪ ਦੁਆਰਾ ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਲਈ ਰਾਸ਼ਟਰੀ ਸੰਕਟ ਦੀ ਘੋਸ਼ਣਾ ਨੂੰ ਖਤਮ ਕਰਨ ਦੇ ਇਕ ਮਤੇ' ਤੇ ਵੋਟਿੰਗ ਕਰ ਸਕਦਾ ਹੈ |


ਹਾਊਸ ਡੈਮੋਕ੍ਰੇਟਸ ਨੇ ਪਿਛਲੇ ਹਫਤੇ ਇਸ ਮਤੇ ਦੀ ਸ਼ੁਰੂਆਤ ਕੀਤੀ ਸੀ , ਜਿਸ ਵਿਚ ਟਰੰਪ ਦੇ ਉਸ ਦਾਅਵੇ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਵਿਚ ਉਹ ਸਰਹੱਦੀ ਕੰਧ ਲਈ ਫੰਡ ਜਾਰੀ ਕਰ ਸਕਦੇ ਹਨ , ਟਰੰਪ ਨੇ ਐਮਰਜੈਂਸੀ ਲਗਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਕੰਧ ਬਣਾਉਣ ਲਈ ਹੁਣ ਕਾਂਗਰਸ ਦੀ ਮੰਜੂਰੀ ਦੀ ਜ਼ਰੂਰਤ ਨਹੀਂ ਹੈ |

ਇਸ ਮਤੇ ਦਾ ਡੈਮੋਕਰੇਟਿਕ-ਨਿਯੰਤਰਿਤ ਹਾਊਸ ਦੁਆਰਾ ਆਸਾਨੀ ਨਾਲ ਪਾਸ ਕੀਤੇ ਜਾਣ ਦੀ ਉਮੀਦ ਹੈ, ਇਸ ਤੋਂ ਬਾਅਦ ਇਹ ਮਤਾ ਰਿਪਬਲਿਕਨ-ਬਹੁ-ਸੰਮਤੀ ਵਾਲੇ ਸੈਨੇਟ ਵਿੱਚ ਜਾਵੇਗਾ , ਇਥੇ ਟਰੰਪ ਦੀ ਪਾਰਟੀ ਦਾ ਬਹੁਮਤ ਹੈ , ਜਿੱਥੇ ਮਾਇਸ ਮਤੇ ਦਾ ਭਵਿੱਖ ਅਨਿਸ਼ਚਿਤ ਹੋਵੇਗਾ , ਇਸ ਨੂੰ ਪਾਸ ਕਰਨ ਲਈ ਡੈਮੋਕਰੇਟਿਕ ਪਾਰਟੀ ਨੂੰ ਬਹੁਗਿਣਤੀ ਦੀ ਜ਼ਰੂਰਤ ਹੈ |


ਮੰਗਲਵਾਰ ਦੀ ਇਹ ਵੋਟਿੰਗ ਟਰੰਪ ਅਤੇ ਡੈਮੋਕ੍ਰੇਟਸ ਵਿਚਕਾਰ ਸਰਹੱਦ ਸੁਰੱਖਿਆ ਅਤੇ ਇਮੀਗ੍ਰੇਸ਼ਨ ਪਾਲਿਸੀ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਵਿੱਚ ਇਕ ਹੋਰ ਪੜਾਅ ਹੋਵੇਗਾ , ਇਹ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੇ ਸੰਵਿਧਾਨਿਕ ਪੱਖ ਤੋਂ ਅਲੱਗ ਹੋਣ ਦੀ ਇੱਕ ਪ੍ਰੀਖਿਆ ਹੋਵੇਗੀ |