ਰੂਸ – ਗੈਸ ਪਾਵਰ ਸਟੇਸ਼ਨ ਵਿੱਚ ਭਿਆਨਕ ਅੱਗ , ਅਲਰਟ ਜਾਰੀ

by mediateam

ਮਾਸਕੋ , 11 ਜੁਲਾਈ ( NRI MEDIA )

ਰੂਸ ਦੀ ਰਾਜਧਾਨੀ ਮਾਸਕੋ ਵਿਖੇ ਇਕ ਗੈਸ ਪਾਵਰ ਸਟੇਸ਼ਨ ਦੇ ਵਿਚ ਅੱਗ ਲਗਨ ਦੇ ਕਾਰਣ 8 ਲੋਕ ਜਖਮੀ ਹੋ ਗਏ ਹਨ , ਇਹ ਭਿਆਨਕ ਹਾਦਸਾ ਮਾਸਕੋ ਤੋਂ 20 ਕਿਲੋਮੀਟਰ ਦੂਰ ਮੈਟਿਸ਼ਚੀ ਸ਼ਹਿਰ ਵਿਖੇ ਵਾਪਰਿਆ ਜਿਸ ਵਿਚ ਅੱਗ ਦੀਆਂ ਲਪਟਾਂ 50 ਮੀਟਰ ਤਕ ਉਚੀਆਂ ਉੱਠ ਰਹੀਆਂ ਸਨ ਅਤੇ ਇਹ ਤਕਰੀਬਨ 200 ਸਕੁਏਅਰ ਮੀਟਰ ਦੇ ਵਿਚ ਫੈਲ ਗਈ |


ਰੂਸ ਦੇ ਐਮਰਜੰਸੀ ਮੰਤਰਾਲੇ ਨੇ ਵੀ ਇਸ ਭਿਆਨਕ ਅੱਗ ਹਾਦਸੇ ਵਾਰੇ ਬਿਆਨ ਦਿੰਦੇ ਹੋਏ ਕਿਹਾ ਕਿ ਇਸ ਪਾਵਰ ਸਟੇਸ਼ਨ ਦੇ ਅੰਦਰ ਇਕ ਹਾਈ ਗੈਸ ਪੰਪ ਹੈ ਜਿਸ ਦੇ ਵਿਚ ਅੱਗ ਲਗੀ ਹੈ ਜਿਸ ਕਾਰਣ ਮੰਤਰਾਲੇ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਇਸ ਅੱਗ ਦਾ ਅਸਰ ਨਾਲ ਲਗਦੀਆਂ ਇਮਾਰਤਾਂ ਨੂੰ ਵੀ ਪੈ ਸਕਦਾ ਹੈ।


ਰਿਪੋਰਟਾਂ ਦੇ ਮੁਤਾਬਿਕ, ਇਸ ਹਾਦਸੇ ਦੇ ਮਗਰੋਂ 70 ਦਮਕਲ ਗੱਡੀਆਂ ਅਤੇ ਕਈ ਸਾਰੇ ਦਮਕਲ ਕਰਮਚਾਰੀ ਮੌਕੇ ਉੱਤੇ ਪਹੁੰਚ ਚੁੱਕੇ ਹਨ ਅਤੇ ਅੱਗ ਬੁਝਾਉਣ ਦੇ ਯਤਨ ਕਰ ਰਹੇ ਹਨ, ਇਸ ਹਾਦਸੇ ਦੇ ਵਿਚ ਜਖਮੀ ਹੋਏ 8 ਲੋਕਾਂ ਵਿੱਚੋ ਕਿਸੇ ਨੂੰ ਵੀ ਜਾਨਲੇਵਾ ਸੱਟ ਚੋਟਾਂ ਨਹੀਂ ਲਗੀਆਂ ਹਨ , ਇਸ ਹਾਦਸੇ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਦੇ ਉਪਰ ਵਾਇਰਲ ਹੋ ਚੁੱਕੀਆਂ ਹਨ।