ਐਸ.ਕੇ.ਬੀ ਡੀ.ਏ.ਵੀ ਸੈਨਟਰੀ ਸਕੂਲ ਵਿਖੇ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਮਸ਼ੀਨ ਬਾਰੇ ਦਿੱਤੀ ਜਾਣਕਾਰੀ

by mediateam

ਫਾਜ਼ਿਲਕਾ (ਇੰਦਰਜੀਤ ਸਿੰਘ ਚਾਹਲ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਥੋਂ ਦੇ ਐਸ.ਕੇ.ਬੀ. ਡੀ.ਏ.ਵੀ. ਸੈਨਟਰੀ ਸਕੂਲ, ਪੈਂਚਾਂ ਵਾਲੀ ਵਿੱਚ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਸਬੰਧੀ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪ੍ਰੋਜਾਈਡਿੰਗ ਅਫਸਰਾਂ ਅਤੇ ਮਾਈਕਰੋ ਅਬਜ਼ਰਵਰਾਂ ਨੂੰ ਮਾਸਟਰ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਐਸ.ਡੀ.ਐਮ ਫਾਜ਼ਿਲਕਾ ਸ੍ਰੀ ਸੁਭਾਸ਼ ਖੱਟਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

ਇਸ ਮੌਕੇ ਜਿਲ੍ਹਾ ਮਾਸਟਰ ਟ੍ਰੇਨਰ ਸ੍ਰੀ ਸੰਦੀਪ ਅਨੇਜਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮਜ਼ ਮਸ਼ੀਨ ਦੇ ਨਾਲ ਵੀ.ਵੀ.ਪੈਟ ਮਸ਼ੀਨ ਵੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮਸ਼ੀਨ ਨੂੰ ਰੱਖਣ ਦਾ ਮੁੱਖ ਮਕਸਦ ਵੋਟਰਾਂ ਦੇ ਅੰਦਰ ਪੱਕਾ ਵਿਸ਼ਵਾਸ ਪੈਦਾ ਕਰਨਾ ਹੈ ਕਿ ਜੋ ਵੋਟ ਉਨ੍ਹਾਂ ਨੇ ਪਾਈ ਹੈ, ਉਹ ਵੋਟ ਉਸ ਉਮੀਦਵਾਰ ਨੂੰ ਹੀ ਪਈ ਹੈ। 

ਇਸ ਤੋਂ ਇਲਾਵਾ ਮਾਸਟਰ ਟ੍ਰੇਨਰ ਸ. ਗੁਰਦੀਪ ਸਿੰਘ ਨੇ ਹੋਰ ਦੱਸਿਆ ਕਿ ਵੋਟਿੰਗ ਕਰਨ ਤੋਂ ਬਾਅਦ ਉਮੀਦਵਾਰ ਨੂੰ 7 ਸੈਕਿੰਡ ਲਈ ਪਰਚੀ ਵੀ ਦਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਸਮੁੱਚੇ ਪ੍ਰੋਜਾਈਡਿੰਗ ਅਫਸਰ ਅਤੇ ਮਾਈਕਰੋ ਆਬਜ਼ਰਵਰ ਆਮ ਲੋਕਾਂ ਤੱਕ ਵੀ.ਵੀ.ਪੈਟ ਮਸ਼ੀਨ ਦੀ ਜਾਣਕਾਰੀ ਪਹੁੰਚਾਉਣ ਅਤੇ ਇਸ ਲਈ ਕੈਂਪ ਵੀ ਲਗਾਏ ਜਾਣ ਤਾਂ ਜੋ ਲੋਕਾਂ ਵਿੱਚ ਲੋਕਤੰਤਰ ਦਾ ਵਿਸ਼ਵਾਸ ਕਾਇਮ ਰਹੇ। 

ਇਸ ਮੌਕੇ ਚੋਣਾਂ ਤਹਿਸੀਲਦਾਰ ਸ਼੍ਰੀ ਸਤਪਾਲ ਬਾਂਸਲ, ਚੋਣ ਕਾਨੂੰਗੋ ਸ. ਹਰਬੰਸ ਸਿੰਘ, ਸ਼੍ਰੀ ਸੰਜੇ ਮੱਕੜ, ਸ਼੍ਰੀ ਸੁਖਿਜੰਦਰ ਸਿੰਘ ਕਲਰਕ, ਤੋਂ ਇਲਾਵਾ ਟ੍ਰੇਨਿੰਗ ਲੈਣ ਵਾਲੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।