ਤਿੰਨ ਸਕੈਨਿੰਗ ਸੈਂਟਰਾਂ ਦੀ ਇੰਸਪੈਕਸ਼ਨ ਜਿਲੇ ਵਿੱਚ ਸਖਤੀ ਨਾਲ ਲਾਗੂ ਕੀਤਾ ਗਿਆ ਹੈ ਪੀ.ਐਨ.ਡੀ.ਟੀ.ਐਕਟ

by

ਕਪੂਰਥਲਾ : ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਪਰਿਵਾਰ ਭਲਾਈ  ਅਫਸਰ ਡਾ. ਗੁਰਮੀਤ ਕੌਰ ਦੁੱਗਲ ਦੀ ਯੋਗ ਰਹਿਨੁਮਾਈ ਹੇਠ ਕਪੂਰਥਲਾ ਦੇ ਤਿੰਨ ਸਕੈਨਿੰਗ ਸੈਂਟਰਾਂ ਰਾਜ ਥ੍ਰੀ ਡੀ, ਜੀ ਸਕੈਨ ਅਤੇ ਏਸ਼ੀਆ ਪੈਸੀਫਿਕ ਹਸਪਤਾਲ ਦੇ ਸਕੈਨਿੰਗ ਅਤੇ ਆਈ.ਵੀ.ਐਫ.ਸੈਂਟਰਾਂ ਦੀ ਇੰਸਪੈਕਸ਼ਨ ਕੀਤੀ ਗਈ।ਇਸ ਦੌਰਾਨ ਡਾ. ਗੁਰਮੀਤ ਕੌਰ ਵੱਲੋਂ ਗੰਭੀਰਤਾ ਨਾਲ ਸਕੈਨਿੰਗ ਸੈਂਟਰਾਂ ਦਾ ਰਿਕਾਰਡ ਖੰਗਾਲਿਆ ਗਿਆ। ਚੈਕਿੰਗ ਦੌਰਾਨ  ਸਕੈਨਿੰਗ ਸੈਂਟਰਾਂ ਵਿੱਚ ਜੋ ਕਮੀ ਪਾਈ ਗਈ ਉਸ ਨੂੰ ਮੌਕੇ ਤੇ ਹੀ ਸੁਧਾਰਣ ਦੇ ਨਿਰਦੇਸ਼ ਦਿੱਤੇ ਗਏ।

ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਨੇ ਇਸ ਮੌਕੇ ਕਿਹਾ ਕਿ ਜਿਲੇ ਵਿੱਚ ਪੀ.ਸੀ.ਪੀ.ਐੱਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ ਤੇ ਜਿਹੜਾ ਵੀ ਇਸ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ।ਉਨ੍ਹਾਂ ਸਕੈਨਿੰਗ ਸੈਂਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਐਫ. ਫਾਰਮ ਭਰਨ ਲੱਗੇ ਕੋਈ ਵੀ ਕੋਤਾਹੀ ਨਾ ਵਰਤੀ ਜਾਏ ਤੇ ਗਰਭਵਤੀ ਦੀ ਸਕੈਨਿੰਗ ਵੇਲੇ ਰੈਫਰਲ ਸਲਿੱਪ, ਆਈ.ਈ.ਪਰੂਫ ਆਦਿ ਦਸਤਾਵੇਜ ਐਕਟ ਦੇ ਨਿਯਮਾਂ ਮੁਤਾਬਕ ਨਾਲ ਲੱਗੇ ਹੋਣੇ ਜਰੂਰੀ ਹਨ।।ਡਾ. ਦੁੱਗਲ ਨੇ ਕਿਹਾ ਕਿ  ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਅਚਨਚੇਤ ਚੈਕਿੰਗ ਜਾਰੀ ਰਹਿਣਗੀਆਂ।