ਗੁਰਪਤਵੰਤ ਪੰਨੂ ਦੇ ਮਾਮਲੇ ‘ਚ ਇੰਟਰਪੋਲ ਦਾ ਭਾਰਤ ਨੂੰ ਵੱਡਾ ਝੱਟਕਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਦੇਸ਼ ਬੈਠੇ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ 'ਚ ਇੰਟਰਪੋਲ ਨੇ ਭਾਰਤ ਨੂੰ ਵੱਡਾ ਝੱਟਕਾ ਦਿੱਤਾ ਹੈ। ਇੰਟਰਪੋਲ ਨੇ ਕੈਨੇਡਾ ਸਥਿਤ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਪੰਨੂ ਖਿਲਾਫ ਅੱਤਵਾਦ ਦੇ ਦੋਸ਼ਾਂ ਨੂੰ ਲੈ ਕੇ ਰੈਡ ਕਾਰਨਰ ਨੋਟਿਸ ਜਾਰੀ ਕਰਨ ਦੀ ਭਾਰਤ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਦੱਸ ਦਈਏ ਕਿ ਗੁਰਪਤਵੰਤ ਸਬੰਧਤ ਮਾਮਲੇ ਵਿੱਚ ਭਾਰਤੀ ਅਧਿਕਾਰੀ ਜਾਣਕਾਰੀ ਨਹੀ ਦੇ ਸਕੇ ਹਨ। ਜਿਸ ਕਾਰਨ ਇੰਟਰਪੋਲ ਨੇ ਅੱਤਵਾਦੀ ਪੰਨੂ ਖਿਲਾਫ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ।

ਜ਼ਿਕਰਯੋਗ ਹੈ ਕਿ UAPA ਦੇ ਤਹਿਤ ਭਾਰਤ ਨੇ ਇੰਟਰਪੋਲ ਨੂੰ ਰੈਡ ਕਾਰਨਰ ਨੋਟਿਸ ਜਾਰੀ ਲਈ ਕਿਹਾ ਸੀ ਪਰ ਇੰਟਰਪੋਲ ਵਲੋਂ ਇਨਕਾਰ ਕਰ ਦਿੱਤਾ ਗਿਆ ਹੈ । ਜਾਣਕਾਰੀ ਅਨੁਸਾਰ ਪਨੂੰ ਦੀ ਅਰਜ਼ੀ ਤੇ ਇੰਟਰਪੋਲ ਨੂੰ ਦਿੱਤੇ ਆਪਣੇ ਜਵਾਬ 'ਚ ਭਾਰਤ ਨੇ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਦੁਆਰਾ ਪੰਨੂ ਵਿਰੁੱਧ ਜਾਰੀ ਕੀਤੇ ਗ੍ਰਿਫਤਾਰੀ ਵਾਰੰਟ ਦਾ ਹਵਾਲਾ ਕੀਤਾ ਸੀ। ਪੁੱਛਗਿੱਛ ਦੌਰਾਨ ਹੀ ਗੱਲ ਸਾਹਮਣੇ ਆਈ ਹੈ। ਪੰਨੂ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਮੁਲਜਮਾਂ ਦੀ ਭਰਤੀ ਕਰਦਾ ਸੀ।