ਦਾਣਾ ਮੰਡੀ ਸ੍ਰੀ ਕੀਰਤਪੁਰ ਸਾਹਬਿ ਵਿਖੇ ਕਣਕ ਦੀ ਲਿਫਟਿੰਗ ਦੀ ਸਮੱਸਿਆ ਬਰਕਰਾਰ

by

ਸ੍ਰੀ ਕੀਰਤਪੁਰ ਸਾਹਬਿ : ਦਾਣਾ ਮੰਡੀ ਸ੍ਰੀ ਕੀਰਤਪੁਰ ਸਾਹਬਿ ਵਖੇ ਕਣਕ ਦੀ ਲਿਫਟਿੰਗ ਦੀ ਸਮੱਸਿਆ ਬਰਕਰਾਰ ਹੈ। ਜਿਸ ਦਾ ਮੁੱਖ ਕਾਰਨ ਕਣਕ ਦੀ ਢੋਆ ਢੁਆਈ ਦਾ ਕੰਮ ਲੈਣ ਵਾਲੇ ਟਰਾਂਸਪੋਰਟਰ ਪਾਸ ਵਾਹਨਾਂ ਦੀ ਘਾਟ ਹੋਣਾ ਦੱਸਿਆ ਜਾ ਰਿਹਾ ਹੈ। ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿਚ ਚਾਰੇ ਪਾਸੇ ਕਣਕ ਦੀਆਂ ਬੋਰੀਆਂ ਹੀ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਇਸ ਸਮੇਂ ਮੰਡੀ ਵਿਚ 2299715 ਕੁਇੰਟਲ ਕਣਕ (45995ਬੋਰੀਆਂ) ਲਿਫਟਿੰਗ ਦਾ ਇੰਤਜ਼ਾਰ ਕਰ ਰਹੀਆਂ ਹਨ। ਕਿਸਾਨਾਂ ਨੂੰ ਮੰਡੀ ਵਿਚ ਕਣਕ ਸੁੱਟਣ ਲਈ ਥਾਂ ਨਹੀਂ ਮਿਲ ਰਹੀ ਅਤੇ ਕਾਫੀ ਪਰੇਸ਼ਾਨ ਹਨ।

ਮੰਡੀ ਦੇ ਆੜ੍ਹਤੀ ਪਿ੍ਰਤਪਾਲ ਸਿੰਘ ਕੂਨਰ, ਰਾਜੇਸ਼ ਭੱਲਾ, ਧਰਮਪਾਲ ਕੌੜਾ, ਜੱਸੀ ਰਾਣਾ ਨੇ ਦੱਸਿਆ ਕਿ ਜਿਸ ਟਰਾਂਸਪੋਰਟਰ ਨੇ ਕਣਕ ਦੀ ਢੋਆ ਢੁਆਈ ਦਾ ਟੈਂਡਰ ਲਿਆ ਹੈ, ਉਸ ਕੋਲ ਨਾ ਮਾਤਰ ਕੈਂਟਰ ਹਨ ਜਿਹੜੇ ਉਸਦੇ ਕੈਂਟਰ ਕਣਕ ਲੈ ਕੇ ਜਾਂਦੇ ਹਨ, ਉੁਹ ਖਾਲੀ ਹੋਣ 'ਤੇ ਦੁਬਾਰਾ ਮੰਡੀ ਵਚਿ ਆ ਕੇ ਕਣਕ ਲੈ ਕੇ ਜਾਂਦੇ ਹਨ। ਜਿਸ ਕਾਰਨ ਕਈ ਵਾਰ ਕੈਂਟਰ ਆਉਣ ਨੂੰ ਦੋ ਤਿੰਨ ਦਿਨ ਲੱਗ ਜਾਂਦੇ ਹਨ। ਇਸ ਸਮੇਂ ਕਣਕ ਦੀ ਆਮਦ ਦਾ ਪੂਰੇ ਜ਼ੋਰਾਂ 'ਤੇ ਹੈ ,ਰੋਜ਼ਾਨਾ 10 ਹਜ਼ਾਰ ਦੇ ਕਰੀਬ ਕਣਕ ਦਾ ਕੱਟਾ ਮੰਡੀ ਵਿਚ ਵੇਚਣ ਲਈ ਕਿਸਾਨ ਲੈ ਕੇ ਅ ਰਿਹਾ ਹੈ। ਆੜ੍ਹਤੀਆਂ ਨੇ ਕਿਹਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਟੈਂਡਰ ਦੇਣ ਸਮੇਂ ਟਰਾਂਸਪੋਟਰਾਂ ਤੋਂ ਉਸ ਕੋਲ ਕਿੰਨੇ ਵਾਹਨ ਹਨ, ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਅਤੇ ਇਹ ਦੇਖ ਕੇ ਹੀ ਉਸ ਨੂੰ ਟੈਂਡਰ ਦੇਣਾ ਚਾਹੀਦਾ ਹੈ|