ਟੈਸਟ ‘ਚ ਜਡੇਜਾ ਨੇ ਰਚਿਆ ਇਤਿਹਾਸ, ਇਹ ਰਿਕਾਰਡ ਬਣਾਉਣ ਵਾਲੇ ਬਣੇ ਦੂਜੇ ਭਾਰਤੀ

by jaskamal

ਨਿਊਜ਼ ਡੈਸਕ : ਟੀਮ ਇੰਡੀਆ ਨੇ ਮੋਹਾਲੀ ਟੈਸਟ ਮੈਚ ਦੇ ਦੂਜੇ ਦਿਨ 574 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ ਹੈ। ਭਾਰਤ ਲਈ ਰਵਿੰਦਰ ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾਬਾਦ 175 ਦੌੜਾਂ ਬਣਾਈਆਂ। ਜਡੇਜਾ ਪਾਰੀ ਦੇ ਐਲਾਨ ਕਾਰਨ ਦੋਹਰਾ ਸੈਂਕੜਾ ਪੂਰਾ ਨਹੀਂ ਕਰ ਸਕੇ । ਇਸ ਮੈਚ 'ਚ ਜਡੇਜਾ ਨੇ ਸਾਬਕਾ ਆਲਰਾਊਂਡਰ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਹੈ। ਜਡੇਜਾ ਨੇ ਮੋਹਾਲੀ ਟੈਸਟ ਵਿੱਚ ਨਾਬਾਦ 175 ਦੌੜਾਂ ਬਣਾਈਆਂ ਹਨ।

ਹੁਣ ਜਡੇਜਾ ਸੱਤਵੇਂ ਨੰਬਰ ‘ਤੇ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਦੌਰਾਨ ਜਡੇਜਾ ਨੇ ਕਪਿਲ ਦੇਵ ਦਾ 36 ਸਾਲ ਪੁਰਾਣਾ ਰਿਕਾਰਡ ਤੋੜ ਕੇ ਇਤਿਹਾਸ ਰਚ ਦਿੱਤਾ ਹੈ। ਕਪਿਲ ਦੇਵ ਨੇ 1986 ਵਿੱਚ ਕਾਨਪੁਰ ਵਿੱਚ ਸੱਤਵੇਂ ਨੰਬਰ ‘ਤੇ ਸ਼੍ਰੀਲੰਕਾ ਖਿਲਾਫ 163 ਦੌੜਾਂ ਬਣਾਈਆਂ ਸਨ।