ਔਰਤਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਪੱਤਰਕਾਰਾਂ ’ਤੇ ਤਾਲਿਬਾਨ ਨੇ ਢਾਹਿਆ ਤਸ਼ੱਦਦ

by vikramsehajpal

ਕਾਬੁਲ (ਦੇਵ ਇੰਦਰਜੀਤ)- ਹਿਊਮਨ ਰਾਈਟਸ ਵਾਚ ਨੇ ਕਿਹਾ ਕਿ ਤਾਲਿਬਾਨ ਨੇ 2 ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਕਾਬੁਲ ਸਥਿਤ ਮੀਡੀਆ ਸੰਸਥਾ ਦੇ 2 ਪੱਤਰਕਾਰ ਤਕੀ ਦਰਿਆਬੀ ਅਤੇ ਨੇਮਤ ਨਕਦ ਨਾਮ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਵਿੱਚ ਔਰਤਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰ ਰਹੇ ਸਨ। ਇਸ ਦੌਰਾਨ ਤਾਲਿਬਾਨ ਨੇ ਦੋਵਾਂ ਨੂੰ ਚੁੱਕ ਲਿਆ ਤੇ ਉਨ੍ਹਾਂ ’ਤੇ ਤਸ਼ੱਦਦ ਢਾਹਿਆ।

ਅਫ਼ਗਾਨਿਸਤਾਨ ਵਿੱਚ ਪੱਤਰਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਤਾਲਿਬਾਨ ਵੱਲੋਂ ਉਸ ਸਮੇਂ ਕੁੱਟਿਆ ਗਿਆ ਜਦੋਂ ਉਹ ਵਿਰੋਧ ਪ੍ਰਦਰਸ਼ਨ ਦੀ ਰਿਪੋਰਟਿੰਗ ਕਰ ਰਹੇ ਸਨ। ਇਤਿਲਾਤਾਰੋਜ਼ ਅਖ਼ਬਾਰ ਦੇ ਪੱਤਰਕਾਰਾਂ ਦੀਆਂ ਇੰਟਰਨੈਟ ਉੱਪਰ ਘੁੰਮ ਰਹੀਆਂ ਤਸਵੀਰਾਂ ਵਿੱਚ ਉਹ ਕੁੱਟ ਨਾਲ ਪਏ ਨੀਲ ਦਿਖਾ ਰਹੇ ਹਨ। ਪੱਤਰਕਾਰਾਂ ਦੀ ਰੱਖਿਆ ਲਈ ਕਮੇਟੀ ਨੇ ਤਿਲਾਬਾਨ ਸਰਕਾਰ ਤੋਂ ਪੱਤਰਕਾਰਾਂ ਨੂੰ ਸੁਤੰਤਤਰਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ। ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਆਪਣੀ ਅੰਤਰਿਮ ਸਰਕਾਰ ਬਣਾਉਣ ਕਰਨ ਤੋਂ ਬਾਅਦ ਹੀ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨਾਂ ਉੱਪਰ ਪਾਬੰਦੀ ਲਗਾ ਦਿੱਤੀ ਹੈ।