ਯੂਕਰੇਨ ‘ਚ ਫਸੇ ਭੁੱਖੇ-ਭਾਣੇ ਵਿਦਿਆਰਥੀਆਂ ਲਈ ਫਿਰ ਅੱਗੇ ਆਈ ਖਾਲਸਾ ਏਡ

by jaskamal

ਨਿਊਜ਼ ਡੈਸਕ : ਦੇਸ਼-ਵਿਦੇਸ਼ ਵਿਚ ਜਦੋਂ ਵੀ ਕੋਈ ਕੁਦਰਤੀ ਆਪਦਾ ਜਾਂ ਕੋਈ ਹੋਰ ਆਫਤ ਨਾਲ ਕੋਈ ਵੀ ਦੇਸ਼ ਜਾ ਸੂਬਾ ਪ੍ਰਭਾਵਿਤ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮਦਦ ਦਾ ਹੱਥ ਖਾਲਸਾ ਏਡ ਵੱਲੋਂ ਵਧਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਰੂਸ-ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਕਾਰਨ ਉਥੇ ਫਸੇ ਭਾਰਤੀ ਤੇ ਸਥਾਨਕ ਨਾਗਰਿਕਾਂ ਲਈ ਜੋ ਕਿ ਭੁੱਖੇ-ਭਾਣੇ ਹਨ, ਉਨ੍ਹਾਂ ਦੀ ਮਦਦ ਲਈ ਖਾਲਸਾ ਏਡ ਨੇ ਹੰਭਲਾ ਮਾਰਿਆ ਹੈ ਤੇ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਲਈ ਲੰਗਰ ਤੇ ਉਨ੍ਹਾਂ ਨੂੰ ਉਥੋਂ ਕੱਢਣ ਲਈ ਬੱਸਾਂ ਭੇਜੀਆਂ ਜਾ ਰਹੀਆਂ ਹਨ।
ਟਵਿਟਰ 'ਤੇ ਇਕ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖਾਲਸਾ ਵੱਲੋਂ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਉਥੇ ਫਸੇ ਵਿਦਿਆਰਥੀਆਂ ਨੂੰ ਖਾਲਸਾ ਏਡ ਦੇ ਵਲੰਟੀਅਰ ਲੰਗਰ ਵੰਡ ਰਹੇ ਹਨ ਤੇ ਉਨ੍ਹਾਂ ਨੂੰ ਉਥੋਂ ਕੱਢਣ ਲਈ ਬੱਸਾਂ ਭੇਜੀਆਂ ਜਾ ਰਹੀਆਂ ਹਨ।

https://twitter.com/RaviSinghKA/status/1497342076358430722?cxt=HHwWhMC4ie2r0McpAAAA
https://twitter.com/RaviSinghKA/status/1497265704042737664