ਚੋਣ ਕਮਿਸ਼ਨ ਤੋਂ ਖ਼ਾਨ ਸਾਬ ਨੇ ਆਪਣੇ 23 ਬੈਂਕ ਖਾਤੇ ਤੇ ਲੱਖਾਂ ਡਾਲਰ ਦਾ ਰੱਖਿਆ ਓਹਲਾ

by mediateam

ਲਹੌਰ ਡੈਸਕ (Vikram Sehajpal) : ਪਾਕਿਸਤਾਨ ਮੁਸਲਿਮ ਲੀਗ ਦੇ ਮੁੱਖ ਸਕੱਤਰ ਅਹਿਸਨ ਇਕਬਾਲ ਨੇ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਚੋਣ ਕਮਿਸ਼ਨ ਤੋਂ ਆਪਣੇ 23 ਬੈਂਕਾਂ ਦੇ ਖਾਤਿਆਂ ਅਤੇ ਲੱਖਾਂ ਡਾਲਰ ਦੀ ਜਾਣਕਾਰੀ ਦਾ ਓਹਲਾ ਰੱਖਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਇਸ ਬਾਰੇ ਪੂਰੀ ਜਾਣਕਾਰੀ ਚਾਹੁੰਦਾ ਹੈ। ਮੀਡੀਆ ਰਿਪੋਰਟ ਮੁਤਾਬਕ ਇਕਬਾਲ ਨੇ ਕਿਹਾ ਕਿ ਇਮਰਾਨ ਖ਼ਾਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। 

ਇਸ ਦੀ ਬਜਾਏ ਉਨ੍ਹਾਂ ਨੂੰ ਖਾਤਿਆਂ ਅਤੇ ਪੈਸਿਆਂ ਦੀ ਰਸੀਦ ਦੇਸ਼ ਸਾਹਮਣੇ ਰੱਖਣੀ ਚਾਹੀਦੀ ਹੈ। ਦੇਸ਼ ਜਾਨਣਾ ਚਾਹੁੰਦਾ ਹੈ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਇਨ੍ਹਾਂ ਖਾਤਿਆਂ ਦੀ ਜਾਣਕਾਰੀ ਕਿਉਂ ਲੁਕੋ ਕੇ ਰੱਖੀ। ਉਨ੍ਹਾਂ ਨੂੰ ਲੱਖਾਂ ਡਾਲਰ ਲਈ ਜਵਾਬ ਦੇਣਾ ਚਾਹੀਦਾ ਹੈ।ਉਨ੍ਹਾਂ ਇਮਰਾਨ ਖਾਤ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੋ ਵਿਅਕਤੀ ਦੂਜਿਆਂ ਨੂੰ ਚੋਰ ਕਹਿੰਦਾ ਸੀ, ਉਹ ਆਪ ਹੀ ਚੋਰ ਨਿੱਕਲਿਆ।