ਕੈਨੇਡਾ ਫੈਡਰਲ ਚੋਣਾਂ – ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਫੇਰਿਆ ਹੂੰਝਾ

by

ਓਟਵਾ , 22 ਅਕਤੂਬਰ ( NRI MEDIA )

ਕੈਨੇਡਾ ਵਿੱਚ ਪਈਆਂ ਫੈਡਰਲ ਚੋਣਾਂ ਤੋਂ ਬਾਅਦ ਹੁਣ ਚੋਣ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਪ੍ਰਾਪਤ ਹੋਈਆਂ ਹਨ , ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਹੁਣ ਤੱਕ 157 ਸੀਟਾਂ ਦੇ ਉੱਤੇ ਲੀਡ ਪ੍ਰਾਪਤ ਕਰ ਚੁੱਕੀ ਹੈ ਅਤੇ ਇਸ ਵਿੱਚੋ ਉਨ੍ਹਾਂ ਨੇ 155 ਸੀਟਾਂ ਜਿੱਤ ਲਈਆਂ ਹਨ , ਲਗਾਤਾਰ ਉਹ ਜਾਦੂ ਦੇ ਅੰਕੜੇ 170 ਵੱਲ ਵਧ ਰਹੇ ਹਨ |


ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਫਿਰ ਕੈਨੇਡਾ ਦੀ ਸੱਤਾ ਦੀ ਚਾਬੀ ਸੰਭਾਲ ਸਕਦੇ ਹਨ ਇਸ ਲਈ ਉਨ੍ਹਾਂ ਨੇ ਹੁਣ ਟਵੀਟ ਕਰ ਕੇ ਕੈਨੇਡਾ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ , ਜਸਿਟਨ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਉਨ੍ਹਾਂ ਨੂੰ ਵੋਟ ਕਰਨ ਵਾਲੇ ਹਰ ਇੱਕ ਵਿਅਕਤੀ ਦਾ ਧੰਨਵਾਦ ਅਤੇ ਉਨ੍ਹਾਂ ਦੀ ਸਰਕਾਰ ਵਿੱਚ ਇੱਕ ਵਾਰ ਫਿਰ ਸਹੀ ਦਿਸ਼ਾ ਵਿੱਚ ਕੰਮ ਕਰੇਗੀ, ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਚੋਣਾਂ ਵਿਚ ਸਖਤ ਮਿਹਨਤ ਕੀਤੀ ਹੈ | 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦੂਜੀ ਵਾਰ ਸੱਤਾ ਦੀ ਚਾਬੀ ਹਾਸਲ ਹੋਣ ਦੀ ਪੂਰੀ ਸੰਭਾਵਨਾ ਹੈ ਪਰ ਉਨ੍ਹਾਂ ਨੂੰ ਹਾਊਸ ਆਫ ਕਾਮਨਜ਼ ਵਿੱਚ ਬਹੁਮਤ ਸਾਬਤ ਕਰਨ ਲਈ ਕਿਸੇ ਹੋਰ ਪਾਰਟੀ ਦਾ ਸਾਥ ਲੈਣਾ ਪੈ ਸਕਦਾ ਹੈ ,ਚੋਣਾਂ ਤੋਂ ਪਹਿਲਾਂ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਲਿਬਰਲ ਪਾਰਟੀ ਨਾਲ ਗਠਜੋੜ ਦੀ ਸੰਭਾਵਨਾ ਜਤਾਈ ਸੀ ,ਉੁਮੀਦ ਹੈ ਕਿ ਹੁਣ ਜਗਮੀਤ ਸਿੰਘ ਲਿਬਰਲ ਪਾਰਟੀ ਨੂੰ ਬਹੁਮਤ ਸਾਬਤ ਕਰਨ ਵਿੱਚ ਮਦਦ ਕਰਨਗੇ |