ਕੈਨੇਡਾ ਵਿੱਚ ਚੋਣਾਂ ਦੀ ਲੜਾਈ ਆਈ ਸੋਸ਼ਲ ਮੀਡੀਆ ਤੇ – ਲਿਬਰਲ ਪਾਰਟੀ ਨੰਬਰ ਇਕ

by mediateam

ਓਟਾਵਾ , 26 ਜੁਲਾਈ ( NRI MEDIA )

ਕੈਨੇਡਾ ਦੀਆ ਫ਼ੇਡਰਲ ਚੋਣਾਂ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਮੁਹਿੰਮ ਚਲਾਈ ਜਾ ਰਹੀ ਹੈ ,  ਇਕ ਸੋਸ਼ਲ ਮੀਡੀਆ ਸਾਈਟ ਦੁਆਰਾ ਪੇਸ਼ ਕੀਤੇ ਗਏ ਨਵੇਂ ਅੰਕੜਿਆਂ ਦੇ ਮੁਤਾਬਿਕ, ਲਿਬਰਲ ਪਾਰਟੀ ਫੇਸਬੁੱਕ ਚੋਣਾਂ ਇਸ਼ਤਿਹਾਰਾਂ ਉਤੇ ਕਿਸੇ ਵੀ ਹੋਰ ਪਾਰਟੀ ਨਾਲੋਂ ਸਭ ਤੋਂ ਵੱਧ ਖਰਚਾ ਕਰ ਰਹੀ ਹੈ ਹਾਲਾਂਕਿ ਕੰਜਰਵੇਟਿਵ ਵੀ ਇਸ ਵਿਚ ਪਿਛੇ ਨਹੀਂ ਹਨ ਉਹ ਵੀ ਇਕ ਇਸ਼ਤਿਹਾਰ ਦੇ ਉੱਤੇ ਬਾਕੀ ਪਾਰਟੀਆਂ ਨਾਲੋਂ ਕੀਤੇ ਵੱਧ ਪੈਸੇ ਖਰਚ ਰਹੇ ਹਨ, ਫੇਸਬੁੱਕ ਇਸ਼ਤਿਹਾਰ ਲਾਇਬ੍ਰੇਰੀ ਨੇ ਅੰਦਾਜਤਨ ਦੱਸਿਆ ਕਿ ਲਿਬਰਲ ਪਾਰਟੀ ਓਫ ਕੈਨੇਡਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਫੇਸਬੁੱਕ ਪੇਜਾਂ ਨੇ ਜੂਨ ਦੀ ਸ਼ੁਰੂਆਤ ਤੋਂ ਫੇਸਬੁੱਕ ਇਸ਼ਤਿਹਾਰਾਂ ਉੱਪਰ 92 ਹਜ਼ਾਰ ਤੋਂ ਜ਼ਿਆਦਾ ਡਾਲਰ ਖਰਚੇ ਹਨ।


ਉਥੇ ਹੀ ਕੰਜਰਵੇਟਿਵ ਪਾਰਟੀ ਦੇ ਪੇਜ ਅਤੇ ਪਾਰਟੀ ਆਗੂ ਐਂਡ੍ਰਿਊ ਸ਼ੀਰ ਦੇ ਫੇਸਬੁੱਕ ਪੇਜ ਨੇ ਇਹਨਾਂ ਇਸ਼ਤਿਹਾਰਾਂ' ਤੇ 87,441 ਡਾਲਰ ਖਰਚੇ, ਦੂਜੇ ਹੀ ਪਾਸੇ ਐਨ.ਡੀ.ਪੀ. ਪਾਰਟੀ ਨੇ ਆਗੂ ਜਗਮੀਤ ਸਿੰਘ ਦੇ ਪੇਜ ਰਾਹੀਂ 392 ਡਾਲਰ ਦਾ ਕੀਤਾ ਫੇਸਬੁੱਕ ਇਸ਼ਤਿਹਾਰਾਂ ਲਈ, ਉਥੇ ਹੀ ਗ੍ਰੀਨ ਪਾਰਟੀ ਨੇ 1,036 ਡਾਲਰ ਅਤੇ ਬਲਾਕ ਕ਼ੁਇਬੇਕਾਇਸ ਨੇ 384 ਡਾਲਰ ਦਾ ਖਚਰਾ ਕੀਤਾ ਫੇਸਬੁੱਕ ਉਤੇ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੇ ਵਾਸਤੇ।

ਜਿਥੇ ਇਕ ਪਾਸੇ ਲਿਬਰਲ ਪਾਰਟੀ ਸਭ ਤੋਂ ਵਧੇਰੇ ਖਰਚਾ ਕਰ ਰਹੀ ਹੈ ਇਸ਼ਤਿਹਾਰਾਂ ਦੇ ਪਿੱਛੇ ਉਥੇ ਹੀ ਕੰਜਰਵੇਟਿਵ ਪਾਰਟੀ ਇਸ਼ਤਿਹਾਰ ਜ਼ਿਆਦਾ ਨਹੀਂ ਲਗਾ ਰਹੀ ਪਰ  ਉਹਨਾਂ ਦੇ ਇਕ ਹੀ ਇਸਤਿਹਾਰ ਦਾ ਖਰਚਾ ਬਾਕੀ ਪਾਰਟੀਆਂ ਦੇ ਇਕ ਇਸ਼ਤਿਹਾਰ ਨਾਲੋਂ ਕੀਤੇ ਵੱਧ ਹੈ ਜਾਣੀ ਕਿ ਉਹ ਸਭ ਤੋਂ ਮਹਿੰਗੇ ਇਸ਼ਤਿਹਾਰ ਲਗਾ ਰਹੀ ਹੈ, ਇਸ ਹਿਸਾਬ ਨਾਲ ਜਿਥੇ ਲਿਬਰਲ ਪਾਰਟੀ ਏ ਜੂਨ ਤੋਂ 1,218 ਐਡਾਂ ਲਗਵਾਈਆਂ ਅਤੇ 92,307 ਦਾ ਖਰਚਾ ਕੀਤਾ ਤਾਂ ਲਿਬਰਲ ਪਾਰਟੀ ਦੇ ਇਕ ਇਸ਼ਤਿਹਾਰ ਦਾ ਖਰਚਾ 75 ਡਾਲਰ ਬੰਨਿਆ ਜਦਕਿ ਦੂਜੇ ਹੀ ਪਾਸੇ ਕੰਜਰਵੇਟਿਵ ਨੇ 284 ਫੇਸਬੁੱਕ ਐਡਾਂ ਲਗਵਾਈਆਂ ਜਿਸ ਉੱਤੇ 87,441 ਡਾਲਰ ਦਾ ਖਰਚਾ ਕੀਤਾ ਗਿਆ ਜਾਣੀ ਕਿ ਇਕ ਐਡ ਦੇ ਪਿੱਛੇ ਕੰਜਰਵੇਟਿਵ ਪਾਰਟੀ ਨੇ 307 ਡਾਲਰ ਦੀ ਰਕਮ ਲਗਾਈ ਜੋ ਕਿ ਲਿਬਰਲ ਦੇ ਨਾਲੋਂ ਕੀਤੇ ਵੱਧ ਹੈ।

ਫੇਸਬੁੱਕ ਦੁਆਰਾ ਜਾਰੀ ਕੀਤਾ ਗਿਆ ਨਵਾਂ ਡਾਟਾ ਇਕ ਤਸਵੀਰ ਵੀ ਵਿਖਾਉਂਦਾ ਹੈ ਕਿ ਰਜਿਸਟਰ ਤੀਜੀ ਪਾਰਟੀਆਂ ਅਤੇ ਹੋਰ ਪਖਪਾਤੀ ਸਮੂਹਾਂ ਨੇ ਕੀ ਖਰਚੇ ਕੀਤੇ, ਇਸ ਡਾਟਾ ਨੇ ਇਹ ਵੀ ਦੱਸਿਆ ਕਿ ਕੁਝ ਗਰੁੱਪਾਂ ਨੇ ਪਰੀ-ਰਿਟ ਅਵਧੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਜਾਰਾਂ ਰੁਪਏ ਖਰਚ ਕਰ ਦਿੱਤੇ ਸੀ ਪਰ ਉਹ ਕੈਨੇਡਾ ਚੋਣਾਂ ਦੇ ਵਿਚ ਰਜਿਸਟਰ ਤੀਜੀ ਪਾਰਟੀਆਂ ਨਹੀਂ ਹਨ , ਅਜਿਹੀ ਪਾਰਟੀਆਂ ਵਿਚ ਸ਼ਾਮਿਲ ਹੈ ਐਨਗੇਜ ਕੈਨੇਡਾ ਅਤੇ ਟਰੂ ਨੋਰਥ ਆਦਿ। ਇਸਤੋਂ ਅਲਾਵਾ ਫੇਸਬੁੱਕ ਐਡ ਲਾਇਬ੍ਰੇਰੀ ਨੇ ਦੱਸਿਆ ਕਿ ਐਨਗੇਜ ਕੈਨੇਡਾ ਅਤੇ ਟਰੂ ਨੋਰਥ ਦੋਹਾਂ ਨੇ ਹੀ ਪਿਛਲੇ ਹਫਤੇ ਇਸ਼ਤਿਹਾਰਾਂ ਉੱਤੇ ਕੋਈ ਖਰਚਾ ਨਹੀਂ ਕੀਤਾ।