ਵੈਨੇਜ਼ੁਏਲਾ ਵਿੱਚ ਫਿਰ ਤਖਤਾਪਲਟ ਦੀ ਕੋਸ਼ਿਸ਼ – ਦੇਸ਼ ਵਿੱਚ ਭੜਕੇ ਦੰਗੇ , ਰਾਸ਼ਟਰਪਤੀ ਬੋਲੇ ਹਾਲਤ ਕਾਬੂ ਵਿੱਚ

by mediateam

ਕਰਾਕਸ , 01 ਮਈ ( NRI MEDIA )

ਲਾਤੀਨੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿਚ ਮੰਗਲਵਾਰ ਨੂੰ ਪੁਲਿਸ ਅਤੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਏਡੋ ਦੇ ਸਮਰਥਕਾਂ ਵਿਚ ਹਿੰਸਕ ਝੜਪ ਸ਼ੁਰੂ ਹੋ ਗਈਆਂ ਇਹ ਹਿੰਸਾ ਉਦੋਂ ਭੜਕ ਉੱਠੀ ਜਦੋਂ ਵਿਰੋਧੀ ਧਿਰ ਦੇ ਗੁਆਡੋ ਨੇ ਰਾਸ਼ਟਰਪਤੀ ਨਿਕੋਲਸ ਮਡੁਰੋ ਦੇ ਖਿਲਾਫ ਖੜ੍ਹੇ ਹੋਣ ਲਈ ਫੌਜ ਨੂੰ ਅਪੀਲ ਕੀਤੀ , ਦੂਜੇ ਪਾਸੇ, ਮਡੁਰੋ ਨੇ ਦਾਅਵਾ ਕੀਤਾ ਕਿ ਕਿ ਉਹ ਤਖਤਾਪਲਟ ਦੀ ਕੋਸ਼ਿਸ਼ ਨੂੰ ਅਸਫਲ ਕਰ ਚੁੱਕੇ ਹਨ ਅਤੇ ਹਾਲਾਤ ਕਾਬੂ ਵਿੱਚ ਹਨ |


ਦੰਗਿਆਂ ਤੋਂ ਬਾਅਦ, ਰਾਜਧਾਨੀ ਕਰਾਕਸ ਵਿਚ ਅਸਮਾਨ ਕਾਲੇ ਧੂਏ ਨਾਲ ਭਰਿਆ ਹੋਇਆ ਸੀ , ਇਨ੍ਹਾਂ ਦੰਗਿਆਂ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਹੋਏ ਹਨ , ਦੰਗਿਆਂ ਤੋਂ ਬਾਅਦ ਮੰਗਲਵਾਰ ਦੀ ਰਾਤ ਨੂੰ ਰਾਸ਼ਟਰਪਤੀ ਮਡੁਰੋ ਨੇ ਟੀ.ਵੀ. ਅਤੇ ਰੇਡੀਓ ਤੇ ਪ੍ਰਸਾਰਣ ਕੀਤਾ ਅਤੇ ਕਿਹਾ ਕਿ 'ਹਿੰਸਾ ਦੀ ਨੀਅਤ ਰੱਖਣ ਵਾਲੇ ਇੱਕ ਛੋਟੇ ਸਮੂਹ' ਨੂੰ ਹਰਾਇਆ ਗਿਆ ਹੈ , ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲੇਗੀ |

ਦੂਜਾ ਪਾਸੇ, ਵਿਰੋਧੀ ਧਿਰ ਦੇ ਨੇਤਾ ਜੁਆਨ ਗੁਏਡੋ ਦੇ ਲਈ ਅਮਰੀਕਾ ਨੇ ਆਪਣਾ ਸਮਰਥਨ ਦੁਹਰਾਇਆ ਹੈ , ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵਿੱਟਰ ਤੇ ਲਿਖਿਆ ਕਿ ਅਮਰੀਕਾ ਦੇ ਲੋਕ ਵੈਨੇਜ਼ੁਏਲਾ ਦੇ ਲੋਕਾਂ ਅਤੇ ਉਨ੍ਹਾਂ ਦੀ 'ਆਜ਼ਾਦੀ' ਨਾਲ ਖੜ੍ਹੇ ਹਨ , ਨੈਸ਼ਨਲ ਅਸੇਂਬਲੀ ਦੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਡੇਡੋ ਨੇ ਮੰਗਲਵਾਰ ਨੂੰ ਆਪਣਾ ਇਕ ਵਿਡੀਓ ਪੇਸ਼ ਕੀਤਾ ਸੀ , ਵੀਡੀਓ ਵਿੱਚ ਉਨ੍ਹਾਂ ਦੇ ਨਾਲ ਇਕ ਹੋਰ ਵਿਰੋਧੀ ਆਗੂ ਲਿਓਪੋਲਡੋ ਲੋਪਜ ਵੀ ਦਿਖਾਈ ਦੇ ਰਹੇ ਸਨ, ਜਿਨ੍ਹਾਂ ਨੇ ਕਿਹਾ ਕਿ ਫੌਜ ਨੇ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਹੈ , ਲੌਪੇਜ ਨੂੰ ਕਈ ਸਾਲਾਂ ਤੋਂ ਘਰ ਵਿੱਚ ਗਿਰਫ਼ਤਾਰ ਕਰ ਰੱਖਿਆ ਗਿਆ ਸੀ |

ਇਸ ਵੀਡੀਓ ਤੋਂ ਬਾਅਦ ਦੇਸ਼ ਭਰ ਵਿੱਚ ਦੰਗੇ ਫੇਲ ਗਏ ਅਤੇ ਲੋਕ ਸੜਕਾਂ ਤੇ ਉੱਤਰ ਆਏ ਹਾਲਾਂਕਿ ਰਾਸ਼ਟਰਪਤੀ ਮਡੁਰੋ ਨੇ ਕਿਹਾ ਕਿ ਹਾਲਤ ਕਾਬੂ ਵਿੱਚ ਹਨ , ਅਮਰੀਕਾ ਨੇ ਕਿਹਾ ਕਿ ਰਾਸ਼ਟਰਪਤੀ ਮਡੁਰੋ ਭੱਜਣ ਦੀ ਤਿਆਰੀ ਵਿੱਚ ਸਨ , ਓਥੇ ਹੀ ਰੂਸ ਨੇ ਰਾਸ਼ਟਰਪਤੀ ਮਡੁਰੋ ਨੂੰ ਫਿਰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ |