ਭਗਵਾਨ ਸ਼ਿਵ ਸ਼ੰਕਰ ਨੂੰ ਸਮਰਪਿਤ ਤਿਓਹਾਰ ਮਹਾਸ਼ਿਵਰਾਤਰੀ ਦੀਆਂ ਰੌਣਕਾਂ

by mediateam

ਨਵੀਂ ਦਿੱਲੀ , 04 ਮਾਰਚ ( NRI MEDIA )

ਹਿੰਦੂ ਧਰਮ ਦੇ ਮਹਾਦੇਵ ਕਹੇ ਜਾਣ ਵਾਲੇ ਭਗਵਾਨ ਸ਼ਿਵ ਨੂੰ ਸਮਰਪਿਤ ਤਿਓਹਾਰ ਮਹਾਸ਼ਿਵਰਾਤਰੀ ਦੀਆਂ ਸੰਸਾਰ ਭਰ ਵਿੱਚ ਅੱਜ ਰੌਣਕਾਂ ਹਨ , ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਵਿਆਹ ਦੇ ਰੂਪ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਅੱਜ ਦੁਨੀਆਂ ਪਰ ਵਿੱਚ ਮਨਾਇਆ ਜਾ ਰਿਹਾ ਹੈ , ਇਸ ਮੌਕੇ ਤੇ ਸੰਸਾਰ ਭਰ ਦੇ ਲੋਕਾਂ ਨੂੰ ਭਾਰਤ ਦੇ ਕਈ ਨੇਤਾਵਾਂ ਨੇ ਵਧਾਈ ਦਿੱਤੀ ਹੈ , ਇਸਦੇ ਨਾਲ ਹੀ ਦੁਨੀਆ ਭਰ ਦੇ ਮੰਦਰਾਂ ਨੂੰ ਅੱਜ ਦੁਲਹਨ ਵਾਂਗ ਸਜਾਇਆ ਗਿਆ ਹੈ |


ਸੋਮਵਾਰ ਨੂੰ ਭਗਵਾਨ ਸ਼ਿਵ ਦਾ ਦਿਨ ਮੰਨਿਆ ਜਾਂਦਾ ਹੈ , ਇਸ ਕਾਰਨ ਕਰਕੇ ਸੋਮਵਾਰ ਨੂੰ ਮਹਾਦੇਵ ਦੀ ਪੂਜਾ ਕਰਨੀ ਬਹੁਤ ਮਹੱਤਵਪੂਰਨ ਹੈ , ਧਾਰਮਕ ਗ੍ਰੰਥਾਂ ਅਨੁਸਾਰ ਭਗਵਾਨ ਸ਼ਿਵ ਸਿਰਫ ਬੇਲ ਪੱਤਰ ਚੜਾਉਣ ਤੋਂ ਵੀ ਖੁਸ਼ ਹੋ ਕੇ ਆਪਣੇ ਭਗਤਾਂ ਦੀ ਮੁਰਾਦ ਪੂਰੀਆਂ ਕਰਦੇ ਹਨ , ਭਗਵਾਨ ਸ਼ਿਵ ਨੂੰ ਇਸ ਦਿਨ ਸ਼ਿਵ ਭਗਤਾਂ ਵਲੋਂ ਦੁੱਧ ,ਦਹੀ , ਸ਼ਹਿਦ ,ਕੱਚੀ ਲੱਸੀ ਅਤੇ ਹੋਰ ਕਈ ਤਰ੍ਹਾਂ ਦੇ ਪਕਵਾਨ ਚੜਾਏ ਜਾਂਦੇ ਹਨ |


ਪ੍ਰਯਾਗਰਾਜ ਵਿੱਚ ਚੱਲਦੇ ਸੰਸਾਰ ਦੇ ਸਭ ਤੋਂ ਵੱਡੇ ਰੂਹਾਨੀ ਤਿਉਹਾਰ ਕੁੰਭ ਵਿੱਚ ਅੱਜ ਮਹਾਸ਼ਿਵਰਾਤਰੀ ਦੇ ਮੌਕੇ ਉੱਤੇ   ਆਖਰੀ ਇਸ਼ਨਾਨ ਕੀਤਾ ਜਾਵੇਗਾ , ਇਸ ਦੇ ਨਾਲ ਹੀ ਕੁੰਭ ਮੇਲੇ ਦਾ  ਸਮਾਪਨ ਵੀ ਹੋ ਜਾਵੇਗਾ , ਰਾਤ 12 ਵਜੇ ਤੋਂ ਹੀ ਸ਼ਰਧਾਲੂਆਂ ਨੇ ਗੰਗਾ ਵਿੱਚ ਡੁੱਇਸਨਾਨ ਕਰਨਾ ਸ਼ੁਰੂ ਕਰ ਦਿੱਤਾ ਸੀ , ਸੋਮਵਾਰ ਨੂੰ ਸ਼ਾਹੀ ਇਸ਼ਨਾਨ ਵਿੱਚ ਕਰੀਬ 81 ਲੱਖ ਸ਼ਰਧਾਲੂਆਂ ਦੇ ਭਾਗ ਲੈਣ ਦੀ ਉਮੀਦ ਹੈ , ਇਸ ਲਈ ਇੱਥੇ 41 ਘਾਟਾਂ ਤੇ ਪ੍ਰਬੰਧ ਕੀਤਾ ਗਿਆ ਹੈ