ਅਮਰੀਕਾ ਦੀਆਂ ਧਮਕੀਆਂ ਤੋਂ ਬਾਅਦ ਮੈਕਸੀਕੋ ਨੇ 311 ਭਾਰਤੀਆਂ ਨੂੰ ਵਾਪਸ ਭੇਜਿਆ

by mediateam

ਮੈਕਸੀਕੋ ਸਿਟੀ , 18 ਅਕਤੂਬਰ ( NRI MEDIA )

ਮੈਕਸੀਕੋ ਦੇ ਪਰਵਾਸ ਅਧਿਕਾਰੀਆਂ ਨੇ ਅਮਰੀਕਾ ਦੀਆਂ ਧਮਕੀਆਂ ਤੋਂ ਬਾਅਦ 311 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਹੈ, ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਭਾਰਤੀ ਭਾਈਚਾਰੇ ਦੇ ਲੋਕ ਗੈਰ ਕਾਨੂੰਨੀ ਢੰਗ ਨਾਲ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ,ਇਸ ਵਿਚ ਇਕ ਔਰਤ ਵੀ ਸ਼ਾਮਲ ਸੀ, ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਲੋਂ ਅਮਰੀਕਾ ਮੈਕਸੀਕੋ ਬਾਰਡਰ ਤੇ ਸਖਤੀ ਤੋਂ ਬਾਅਦ ਇਹ ਕਦਮ ਚੁੱਕੇ ਗਏ ਹਨ |


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੂਨ ਵਿੱਚ ਮੈਕਸੀਕੋ ਸਰਹੱਦ ਦੇ ਨਾਲ ਘੁਸਪੈਠ ਨੂੰ ਰੋਕਣ ਲਈ ਸੁਰੱਖਿਆ ਵਧਾਉਣ ਦੀ ਗੱਲ ਕੀਤੀ ਸੀ , ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਮੈਕਸੀਕੋ ਅਜਿਹਾ ਨਹੀਂ ਕਰਦਾ ਤਾਂ ਦਰਾਮਦ ਕੀਤੇ ਮਾਲ ਉੱਤੇ ਟੈਰਿਫ ਵਧਾ ਦਿੱਤਾ ਜਾਵੇਗਾ , ਇਸ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।

ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਉਟ (ਆਈ.ਐੱਨ.ਐੱਮ.) ਨੇ  ਇਹ ਬਿਆਨ ਜਾਰੀ ਕੀਤਾ ,ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀਆਂ ਨੂੰ, ਜਿਨ੍ਹਾਂ ਨੂੰ ਦੇਸ਼ ਵਿਚ ਰਹਿਣ ਦੀ ਇਜਾਜਤ ਨਹੀਂ ਹੈ , ਉਨ੍ਹਾਂ ਨੂੰ ਟੋਲੂਕਾ ਏਅਰਪੋਰਟ ਤੋਂ ਨਵੀਂ ਦਿੱਲੀ ਭੇਜਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਓਐਕਸਕਾ, ​​ਕੈਲੀਫੋਰਨੀਆ, ਵੇਰਾਕ੍ਰੂਜ਼, ਚਿਆਪਸ, ਸੋਨੋਰਾ, ਮੈਕਸੀਕੋ ਸਿਟੀ, ਦੁਰਾਂਗੋ ਅਤੇ ਟਾਬਾਸਕੋ ਰਾਜਾਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੌਂਪਿਆ ਗਿਆ ਸੀ।