ਸੋਨਾਕਸ਼ੀ ਸਿਨਹਾ ਨਾਲ ਨਜ਼ਰ ਆਉਣਗੇ ‘ ਬਾਦਸ਼ਾਹ ‘

by mediateam

ਮੀਡੀਆ ਡੈਸਕ ( NRI MEDIA )

ਥੋੜੇ ਦਿਨ ਪਹਿਲਾ ਹੀ ਸੋਨਾਕਸ਼ੀ ਸਿਨਹਾ ਦੀ ਨਵੀ ਫਿਲਮ 'ਖਾਨਦਾਨੀ ਸ਼ਫ਼ਾਖ਼ਾਨਾ' ਦਾ ਟ੍ਰੇਲਰ ਸਾਮਣੇ ਆਇਆ ਸੀ, ਜਿਸਨੂੰ ਵੇਖਣ ਤੋਂ ਬਾਅਦ ਲੋਕ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ , ਇਸ ਫਿਲਮ ਦੇ ਵਿਚ ਸੋਨਾਕਸ਼ੀ ਸਿਨਹਾ ਦੇ ਨਾਲ ਨਾਲ ਗੀਤਕਾਰ ਬਾਦਸ਼ਾਹ ਅਤੇ ਐਕਟਰ ਵਰੁਣ ਸ਼ਰਮਾ ਵੀ ਸਕਰੀਨ' ਤੇ ਦਿਖਣਗੇ ,ਹਾਲ ਹੀਂ ਵਿਚ ਬਾਲੀਵੁੱਡ ਦੀ ਦਬੰਗ ਗਰਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਇਸ ਫਿਲਮ ਦਾ ਇਕ ਪੋਸਟਰ ਸਾਂਝਾ ਕੀਤਾ ਹੈ।


ਇਸ ਪੋਸਟਰ ਦੇ ਵਿਚ ਸੋਨਾਕਸ਼ੀ, ਬਾਦਸ਼ਾਹ ਅਤੇ ਵਰੁਣ ਤਿੰਨਾ ਨੂੰ ਵੇਖਿਆ ਜਾ ਸਕਦਾ ਹੈ, ਇਸ ਆਉਣ ਵਾਲੀ ਫਿਲਮ ਵਿਚ ਸ਼ਤਰੁਘਨ ਸਿਨਹਾ ਦੀ ਬੇਟੀ ਜਾਣੀ ਕਿ ਸੋਨਾਕਸ਼ੀ ਇਕ ਸੇਕਸੋਲੋਜਿਸਟ ਦਾ ਕਿਰਦਾਰ ਨਿਭਾਉਂਦੇ ਹੋਏ ਨਜਰ ਆਏਗੀ।


ਦੂਜੇ ਪਾਸੇ ਬਾਦਸ਼ਾਹ ਇਸ ਫਿਲਮ ਵਿਚ ਇਕ ਮਸ਼ਹੂਰ ਪੰਜਾਬੀ ਗਾਇਕ ਦਾ ਕਿਰਦਾਰ ਨਿਭਾਉਣਗੇ , ਇਸ ਫਿਲਮ ਦਾ ਪੋਸਟਰ ਸਾਂਝਾ ਕਰਨ ਦੇ ਨਾਲ ਨਾਲ ਅਦਾਕਾਰਾ ਨੇ ਆਪਣੀ ਇਸ ਨਵੀ ਫਿਲਮ ਦੀ ਰਿਲੀਜ਼ ਡੇਟ ਵੀ ਸਾਰਿਆਂ ਨੂੰ ਦਸ ਦਿਤੀ ਹੈ , 'ਖਾਨਦਾਨੀ ਸ਼ਫ਼ਾਖ਼ਾਨਾ' ਫਿਲਮ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿਚ 2 ਅਗਸਤ ਨੂੰ ਲਗ ਜਾਏਗੀ।