ਅਫ਼ਰੀਕੀ ਦੇਸ਼ ਮੌਜਮਬੀਕ ਵਿੱਚ ਤੂਫ਼ਾਨ ਨਾਲ 1000 ਤੋਂ ਵੱਧ ਦੇ ਮਰਨ ਦੀ ਸੰਭਾਵਨਾ

by

ਮਬਾਉ , 20 ਮਾਰਚ ( NRI MEDIA )

ਅਫ਼ਰੀਕਾ ਦੇ ਦੇਸ਼ ਮੌਜਮਬੀਕ ਵਿਚ ਆਏ ਤੂਫਾਨ ਦੇ ਕਾਰਨ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ,ਇਹ ਤੂਫ਼ਾਨ ਅਫਰੀਕਾ ਦੇ ਕਈ ਦੇਸ਼ਾਂ ਵਿੱਚੋ ਲੰਘਿਆ ਹੈ ਜਿਸ ਤੋਂ ਬਾਅਦ ਭਾਰੀ ਤਬਾਹੀ ਵੇਖਣ ਨੂੰ ਮਿਲ ਰਹੀ ਹੈ ,ਇਸ ਦੇ ਨਾਲ ਲੱਗਦੇ ਮੁਲਕ ਜ਼ਿੰਬਾਬਵੇ ਵਿੱਚ ਵੀ ਇਸ ਤੂਫਾਨ ਦੇ ਨਾਲ 98 ਲੋਕਾਂ ਦੀ ਮੌਤ ਹੋ ਗਈ ਹੈ , ਪਿਛਲੇ ਹਫ਼ਤੇ ਆਏ ਇਸ ਤੂਫਾਨ ਦੇ ਕਾਰਨ ਦੋਵੇਂ ਦੇਸ਼ਾਂ ਵਿੱਚ ਕਈ ਘਰ ਤਬਾਹ ਹੋਏ ਹਨ ਜਦਕਿ ਹੜ੍ਹ ਆਉਣ ਕਾਰਨ ਕਈ ਸੜਕਾਂ ਅਤੇ ਪੁਲ ਵੀ ਤਹਿਸ ਨਹਿਸ ਹੋ ਗਏ ਹਨ | 


ਮੌਜਮਬੀਕ ਦੇ ਰਾਸ਼ਟਰਪਤੀ ਫਿਲਿਪ ਨੋਸੀ ਨੇ ਕਿਹਾ ਕਿ ਸਰਕਾਰੀ ਤੌਰ 'ਤੇ 84 ਮੌਤਾਂ ਦਰਜ ਕੀਤੀਆਂ ਗਈਆਂ ਹਨ ਪਰ, ਜਦੋਂ ਅਸੀਂ ਸਵੇਰੇ ਸਥਿਤੀ ਦਾ ਜਾਇਜ਼ਾ ਲਿਆ, ਉਦੋਂ 1,000 ਤੋਂ ਵੱਧ ਲੋਕਾਂ ਨੂੰ ਮਾਰੇ ਜਾਨ ਦੀ ਖ਼ਬਰ ਸਾਹਮਣੇ ਆਈ ਹੈ , ਇਹ ਇੱਕ ਭਿਆਨਕ ਮਾਨਵਤਾਵਾਦੀ ਤਬਾਹੀ ਹੈ , ਇਸ ਤੂਫ਼ਾਨ ਤੋਂ ਬਾਅਦ ਇਕ ਮਿਲੀਅਨ ਤੋਂ ਵੀ ਵੱਧ ਲੋਕ ਖਤਰੇ ਵਿੱਚ ਹਨ |

ਮੌਜਮਬੀਕ ਅਤੇ ਦੱਖਣੀ ਅਫ਼ਰੀਕਾ ਦੇ ਕਈ ਹੋਰ ਦੇਸ਼ਾਂ ਵਿੱਚ ਪਿਛਲੇ ਵੀਰਵਾਰ ਨੂੰ ਇੱਕ ਚੱਕਰਵਾਤ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਸੀ , ਜਿਸ ਨਾਲ ਮਹਾਂਦੀਪ ਦੇ ਦੱਖਣੀ-ਪੂਰਬੀ ਕੋਨੇ ਵਿੱਚ ਵਿਆਪਕ ਹੜ੍ਹਾਂ ਨਾਲ ਤਬਾਹੀ ਹੋਈ ਸੀ , ਮੌਜਮਬੀਕ ਵਿੱਚ ਬਿਆਰਾ ਦਾ ਬੰਦਰਗਾਹ ਸ਼ਹਿਰ ਬਹੁਤ ਮੁਸ਼ਕਿਲ ਵਿੱਚ ਹੈ , ਤੂਫ਼ਾਨ ਨੇ  ਕਈ ਘਰਾਂ ਨੂੰ ਤਬਾਹ ਕਰ ਦਿੱਤਾ ਸੀ |