ਪੀ.ਐਮ ਮੋਦੀ ਨੇ ਕੀਤਾ ਸ਼ੇਖ ਹਸੀਨਾ ਨਾਲ ਚਾਰ ਸਕੀਮਾਂ ਦਾ ਉਦਘਾਟਨ

by mediateam

11 ਮਾਰਚ, ਸਿਮਰਨ ਕੌਰ, (NRI MEDIA) : 

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸੰਬੰਧ ਵਧਾਉਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਸੋਮਵਾਰ ਨੂੰ ਬੱਸ ਅਤੇ ਟਰੱਕ ਸੇਵਾ ਸਮੇਤ ਚਾਰ ਨੀਤੀ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਹੈ | ਇਸਦੇ ਨਾਲ ਹੀ ਸ਼ੇਖ ਹਸੀਨਾ ਨੇ ਨਰਿੰਦਰ ਮੋਦੀ ਨਾਲ ਵਾਦਾ ਕੀਤਾ ਹੈ ਹੈ ਕਿ ਅੱਤਵਾਦੀਆਂ ਨੂੰ ਬੰਗਲਾਦੇਸ਼ ਦੀ ਜਮੀਨ ਦਾ ਇਸਤੇਮਾਲ ਨਹੀਂ ਕਰਨ ਦਏਗੀ | ਓਹਨਾ ਕਿਹਾ ਕਿ ਬੰਗਲਾਦੇਸ਼ ਦੀ ਧਰਤੀ 'ਤੇ ਅੱਤਵਾਦੀਆਂ ਲਈ ਕੋਈ ਥਾਂ ਨਹੀਂ |


ਦੱਸ ਦਈਏ ਕਿ ਪ੍ਰਧਾਨ ਮੰਤਰੀ ਹਸੀਨਾ ਨੇ ਢਾਕਾ ਅਤੇ ਦਿੱਲੀ 'ਚ ਮੋਮਵਾਰ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਪ੍ਰਧਾਨ ਮੰਤਰੀ ਮੋਦੀ ਨਾਲ ਦੋਹਾਂ ਦੇਸ਼ਾਂ ਦੇ ਵਿਕਾਸ ਕਾਰਜਾਂ ਬਾਰੇ ਗੱਲਬਾਤ ਕੀਤੀ | ਉਹਨਾਂ ਕਿਹਾ ਕਿ ਅੱਤਵਾਦ ਸਿਰਫ ਭਾਰਤ ਲਈ ਹੀ ਨਹੀਂ ਬਲਕਿ ਬਾਕੀ ਦੇਸ਼ਾਂ ਲਈ ਵੀ ਖਤਰੇ ਦਾ ਰੂਪ ਧਾਰਨ ਕਰ ਸਕਦੀਆਂ ਹਨ | ਪ੍ਰਧਾਨ ਮੰਤਰੀ ਹਸੀਨਾ ਨੇ ਕਿਹਾ ਕਿ ਉਹ ਆਪਣੀ ਸਰਕਾਰ ਦੀ ਨੀਤੀ ਦੇ ਤਹਿਤ ਕਿਸੀ ਵੀ ਅੱਤਵਾਦੀ ਸੰਗਠਨ ਨੂੰ ਬੰਗਲਾਦੇਸ਼ ਦੀ ਧਰਤੀ ਦਾ ਇਸਤੇਮਾਲ ਕਰਨਾ ਕਦੇ ਵੀ ਬਰਦਾਸ਼ ਨਹੀਂ ਕਰੇਗੀ | ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ ਹਾਲ ਹੀ 'ਚ ਹਸੀਨਾ ਨੂੰ ਬੰਗਲਾਦੇਸ਼ੀ ਚੋਣਾਂ ਜਿੱਤਣ ਦੀ ਵਧਾਈ ਵੀ ਦਿੱਤੀ ਹੈ |