ਕੈਨੇਡਾ ਫੈਡਰਲ ਚੋਣਾਂ ਲਈ ਐਨਡੀਪੀ ਦੀ ਵੱਡੀ ਯੋਜਨਾ – ਸਿੰਘ ਦਾ ਧਿਆਨ ਸਿਹਤ ਸੇਵਾਵਾਂ ਉੱਤੇ

by mediateam

ਹੈਮਿਲਟਨ , 17 ਜੂਨ ( NRI MEDIA )

ਕੈਨੇਡਾ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਐਨਡੀਪੀ ਨੇ ਇਕ ਨਵੀਂ ਯੋਜਨ ਦਾ ਖੁਲਾਸਾ ਕੀਤਾ ਹੈ , ਇਹ ਯੋਜਨਾ ਇਨਾ ਚੋਣਾਂ ਵਿੱਚ ਐਨਡੀਪੀ ਲਈ ਵੱਡੀ ਭੂਮਿਕਾ ਨਿਭਾ ਸਕਦੀ ਹੈ , ਫੈਡਰਲ ਐਨਡੀਪੀ ਨੇ ਚੋਣਾਂ ਤੋਂ ਪਹਿਲਾਂ ਆਪਣੀ ਸਿਹਤ ਯੋਜਨਾ ਦਾ ਖੁਲਾਸਾ ਕੀਤਾ ਹੈ, ਜਿਸ ਵਿਚ ਨਾਟਕੀ ਤੌਰ 'ਤੇ ਸਿਹਤ ਦੇਖ-ਰੇਖ ਨੂੰ ਵਿਸਥਾਰ ਦੇਣ ਅਤੇ ਘਾਟੇ ਨੂੰ ਘਟਾਉਣ ਦੀ ਯੋਜਨਾ ਸ਼ਾਮਲ ਹੈ , ਇਸਦੇ ਨਾਲ ਹੀ ਅਮੀਰਾਂ ਤੇ ਟੈਕਸ ਲਗਾਉਣਾ ਵੀ ਸ਼ਾਮਲ ਹੈ , ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਨੇ ਓਨਟਾਰੀਓ ਵਿੱਚ ਐਨਡੀਪੀ ਦੀ ਅਗਲੀ ਰਣਨੀਤੀ ਬਾਰੇ ਇੱਕ ਭਾਸ਼ਣ ਦਿੰਦਿਆਂ ਕਿਹਾ ਕਿ ਕੈਨੇਡੀਅਨਾਂ ਕੋਲ 'ਸੁਪਨਾ ਲੈਣ ਦੀ ਹਿੰਮਤ' ਹੋਣੀ ਚਾਹੀਦੀ ਹੈ |


ਐਤਵਾਰ ਨੂੰ ਹੈਮਿਲਟਨ ਵਿਖੇ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਨਡੀਪੀ ਕਨਵੈਨਸ਼ਨ ਵਿਚ ਆਪਣੀ ਪਾਰਟੀ ਦੀ ਭਵਿੱਖ ਦੀਆਂ ਯੋਜਨਾਵਾਂ ਨੂੰ ਸਾਂਝਾ ਕੀਤਾ , ਪਾਰਟੀ ਨੇ ਇਸ ਕਨਵੈਨਸ਼ਨ ਵਿਚ 109 ਪੇਜਾਂ ਦਾ 'A New Deal For People' ਨਾਮ ਦਾ ਦਸਤਾਵੇਜ ਪੇਸ਼ ਕੀਤਾ ਗਿਆ ਜੋ ਕਿ ਪਾਰਟੀ ਦੀ ਯੋਜਨਾਵਾਂ ਤੇ ਵਧੇਰਾ ਚਾਨਣਾ ਪਾਉਂਦਾ ਹੈ ,ਸਭ ਤੋਂ ਪਹਿਲਾ ਐਨਡੀਪੀ ਕੈਨੇਡਾ ਦੀ ਸਿਹਤ ਸੰਭਾਲ ਵਿਵਸਥਾ ਨੂੰ ਇੱਕ ਜਨਤਕ ਅਤੇ ਵਿਆਪਕ ਫਾਰਮਾ ਕਿਯਰ ਨਾਲ ਜੋੜ ਕੇ ਹੋਰ ਵੀ ਕਾਰਜਸ਼ੀਲ ਬਣਾਉਣਾ ਚਾਹੁੰਦੀ ਹੈ। 

ਇਸਦੇ ਨਾਲ ਹੀ ਐਨਡੀਪੀ ਕੈਨੇਡਾ ਹੈਲਥ ਐਕਟ ਵਿਚ ਇੱਕ ਲੰਬੀ ਅਵਧੀ ਵਾਲਾ ਇਕ ਰੋਡਮੇਪ ਵੀ ਵਿਕਸਿਤ ਕਰੇਗੀ ਜਿਸ ਵਿਚ ਦੰਦਾਂ, ਅੱਖਾਂ, ਕੰਨਾਂ ਦੀ ਦੇਖਭਾਲ ਦੇ ਨਾਲ ਮਾਨਸਿਕ ਸਿਹਤ ਸੰਭਾਲ ਵੀ ਸ਼ਾਮਿਲ ਕੀਤੀ ਜਾਵੇਗੀ ,ਜੇਕਰ ਪਾਰਟੀ ਸੱਤਾ ਵਿਚ ਆਉਂਦੀ ਹੈ ਤਾ ਉਹ ਸਿਹਤ ਸੰਭਾਲ ਕਰਮਚਾਰੀਆਂ ਅਤੇ ਸੂਬੇ ਦੀ ਸਰਕਾਰ ਨਾਲ ਮਿਲ ਕੇ ਆਪਣੀ ਇਹਨਾਂ ਯੋਜਨਾਵਾਂ ਉਪਰ ਸੁਚਾਰੂ ਰੂਪ ਨਾਲ ਕੰਮ ਕਰੇਗੀ ,ਜਗਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਯੋਜਨਾ ਦੇ ਨਾਲ ਕੈਨੇਡੀਅਨ ਪਰਿਵਾਰ ਸਾਲ ਵਿਚ 550 ਡਾਲਰ ਤਕ ਬਚਾ ਸਕਣਗੇ , ਜੇਕਰ ਐਨਡੀਪੀ ਇਹਨਾ ਚੋਂਣਾ ਵਿਚ ਚੁਣੀ ਜਾਂਦੀ ਹੈ ਤਾਂ 2020 ਦੇ ਅੰਤ ਤਕ ਉਹ ਇਕ ਵਿਆਪਕ ਫਾਰਮਾ ਯੋਜਨਾ ਸ਼ੁਰੂ ਕਰ ਦੇਵੇਗੀ , ਪਾਰਟੀ ਨੇ ਆਪਣੇ 109 ਪੇਜਾਂ ਦੇ ਇਸ ਦਸਤਾਵੇਜ ਵਿਚ ਓਪਿਓਈਡੀ ਦੀ ਓਵਰਡੋਜ਼ ਦੇ ਸੰਕਟ ਨੂੰ ਵੀ ਜਨਤਕ ਸਿਹਤ ਐਮਰਜੰਸੀ ਸਮਝਦੇ ਹੋਏ ਸਥਾਨ ਦਿਤਾ ਹੈ |

ਸਿੰਘ ਨੇ ਆਪਣੀ ਗੱਲ ਨੂੰ ਵਿਸਤਾਰ ਨਾਲ ਦਸਦੇ ਹੋਏ ਕਿਹਾ ਕਿ, “ ਅਸੀਂ ਅਮੀਰ ਲੋਕਾਂ ਨੂੰ ਥੋੜਾ ਹੋਰ ਯੋਗਦਾਨ ਕਰਨ ਲਈ ਬੇਨਤੀ ਕਰਾਂਗੇ , ਅੱਜ ਮੈਂ ਪਹਿਲੇ ਪੈਮਾਨੇ ਦੀ ਘੋਸ਼ਣਾ ਕਰ ਰਿਹਾ ਹਾਂ, ਇਹ ਮਾਪ ਇਕ ਪ੍ਰਤੀਸ਼ਤ ਸੰਪਤੀ ਟੈਕਸ ਹੈ ਜੋ ਕਿ ਸਭ ਤੋਂ ਅਮੀਰ ਵਿਅਕਤੀਆਂ ਜਿਨ੍ਹਾਂ ਕੋਲ 20 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਸੰਪੱਤੀ ਹੈ ਉਨ੍ਹਾਂ ਉਪਰ ਲਗਾਇਆ ਜਾਏਗਾ |