ਨੇਪਾਲ: ਬੱਸ ਹਾਦਸੇ ’ਚ 32 ਮੌਤਾਂ; 12 ਜ਼ਖ਼ਮੀ

by vikramsehajpal

ਕਾਠਮੰਡੂ (ਦੇਵ ਇੰਦਰਜੀਤ)- ਨੇਪਾਲ ਦੇ ਸੁਰਖੇਤ ਜ਼ਿਲ੍ਹੇ ਦੇ ਮ੍ਰਿਗੁ ਕੋਲ ਯਾਤਰੀਆਂ ਨਾਲ ਭਰੀ ਕੰਟਰੋਲ ਤੋਂ ਬਾਹਰ ਹੋ ਕੇ ਸੈਂਕੜੇ ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿਚ ਹੁਣ ਤਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 12 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਨੇਪਾਲੀ ਪ੍ਰਸ਼ਾਸਨ ਮ੍ਰਿਤਕਾਂ ਦੀ ਸ਼ਨਾਖ਼ਤ ਵਿਚ ਲੱਗਾ ਹੈ। ਆਸਪਾਸ ਦੇ ਪੇਂਡੂਆਂ ਦੀ ਮਦਦ ਨਾਲ ਨੇਪਾਲ ਦੇ ਜਵਾਨ ਖਾਈ ਵਿਚ ਬੱਸ ਤਕ ਪੁੱਜੇ। ਮੌਕੇ ’ਤੇ 28 ਯਾਤਰੀ ਦਮ ਤੋੜ ਚੁੱਕੇ ਸਨ। 16 ਜ਼ਖ਼ਮੀ ਯਾਤਰੀਆਂ ਨੂੰ ਇਲਾਜ ਲਈ ਨੇਪਾਲਗੰਜ ਹਸਪਤਾਲ ਲਈ ਰਵਾਨਾ ਕੀਤਾ ਗਿਆ।

ਪੁਲੀਸ ਅਨੁਸਾਰ ਇਹ ਬੱਸ ਨੇਪਾਲਗੰਜ ਤੋਂ ਮੁਗੂ ਜ਼ਿਲ੍ਹੇ ਦੇ ਹੈੱਡਕੁਆਰਟਰ ਗਮਗਦੀ ਵੱਲ ਜਾ ਰਹੀ ਸੀ ਅਤੇ ਛਾਇਆਨਾਥ ਰਾੜਾ ਮਿਊਂਸਿਪਲ ਇਲਾਕੇ ਵਿੱਚ ਪੈਂਦੇ ਪੀਨਾ ਜਹਿਯਾਰੀ ਨਦੀ ਵਿੱਚ ਡਿੱਗ ਪਈ। ਇਸ ਬੱਸ ਦੇ ਕਈ ਯਾਤਰੀ ਨੇਪਾਲ ਦੀਆਂ ਵੱਖ ਵੱਖ ਥਾਵਾਂ ਤੋਂ ਆਪਣੇ ਘਰਾਂ ਨੂੰ ਪਰਤ ਰਹੇ ਸਨ ਤਾਂ ਕਿ ਉਹ ਪਰਿਵਾਰਾਂ ਸਣੇ ਵਿਜੈ ਦਸ਼ਮੀ ਦਾ ਤਿਉਹਾਰ ਮਨਾ ਸਕਣ। ਨੇਪਾਲੀ ਫੌਜ ਦੇ ਇਕ ਹੈਲੀਕਾਪਰ ਨੂੰ ਸੁਰਖੇਤ ਤੋਂ ਹਾਦਸੇ ਵਾਲੀ ਥਾਂ ’ਤੇ ਭੇਜਿਆ ਗਿਆ ਹੈ ਤਾਂ ਕਿ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ।