ਕੈਨੇਡਾ – ਪੁਲਿਸ ਅਧਿਕਾਰੀ ਗ੍ਰਿਫਤਾਰ, ਕਰਦਾ ਸੀ ਇਹ ਕਮ…

by vikramsehajpal

ਟੋਰਾਂਟੋ (ਐਨ.ਆਰ.ਆਈ. ਮੀਡਿਆ) : ਹੈਮਿਲਟਨ ਪੁਲਿਸ ਨੇ ਆਪਣੇ ਹੀ ਇੱਕ ਅਧਿਕਾਰੀ ਨੂੰ ਬ੍ਰੀਚ ਆਫ ਟਰਸਟ ਤੇ ਕੰਪਿਊਟਰ ਦੀ ਅਣਅਧਿਕਾਰਕ ਵਰਤੋਂ ਦੇ ਦੋਸ਼ਾਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 6 ਸਾਲਾਂ ਤੋਂ ਫੋਰਸ ਦੇ ਮੈਂਬਰ ਮਾਈਲਜ਼ ਮਿਕੈਲਫ ਨੂੰ ਸੋਮਵਾਰ ਨੂੰ ਨਾਇਗਰਾ ਰੀਜਨ ਤੋਂ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਬ੍ਰੀਚ ਆਫ ਟਰਸਟ ਦੇ ਸੱਤ ਮਾਮਲਿਆਂ ਵਿੱਚ ਤੇ ਕੰਪਿਊਟਰ ਦੀ ਅਣਅਧਿਕਾਰਤ ਵਰਤੋਂ ਦੇ ਨੌਂ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ ਹੈ।

ਓਥੇ ਹੀ ਜਾਂਚਕਾਰਾਂ ਨੇ ਦੋਸ਼ ਲਾਏ ਕਿ ਇਹ ਸਾਰੇ ਚਾਰਜਿਜ਼ ਪੁਲਿਸ ਡਾਟਾਬੇਸ ਦੀ ਵਰਤੋਂ ਨਾਲ ਸਬੰਧਤ ਹਨ। ਪੁਲਿਸ ਸਰਵਿਸ ਐਕਟ ਆਫ ਓਨਟਾਰੀਓ ਤਹਿਤ ਮਿਕੈਲਫ ਨੂੰ ਤਨਖਾਹ ਸਮੇਤ ਸਸਪੈਂਡ ਤੇ 8 ਦਸੰਬਰ ਨੂੰ ਹੈਮਿਲਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।