ਚੋਣਾਂ ਖਤਮ ਹੁੰਦੇ ਹੀ ਭਾਰਤ ਵਿੱਚ ਵਧੇ ਤੇਲ ਦੇ ਰੇਟ

by mediateam

ਨਵੀਂ ਦਿੱਲੀ , 20 ਮਈ ( NRI MEDIA )

ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਅਖੀਰਲੇ ਪੜਾਅ ਦੌਰਾਨ ਪੋਲਿੰਗ ਖਤਮ ਹੋ ਗਈ ਹੈ , ਇਸਦੇ ਖ਼ਤਮ ਹੁੰਦੇ ਹੀ ਲੋਕਾਂ ਨੂੰ  ਮਹਿੰਗਾਈ ਦਾ ਝਟਕਾ ਲੱਗਾ ਹੈ , ਸੋਮਵਾਰ ਨੂੰ, ਅੱਜ, ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ , ਪੈਟਰੋਲ ਦੀ ਕੀਮਤ ਦਿੱਲੀ ਅਤੇ ਮੁੰਬਈ ਵਿਚ 9 ਪੈਸੇ ਵਧੀ ਹੈ ਜਦਕਿ ਕੋਲਕਾਤਾ ਵਿਚ 8 ਪੈਸੇ ਅਤੇ ਚੇਨਈ ਵਿਚ 10 ਪੈਸੇ ਪ੍ਰਤੀ ਲਿਟਰ ਵਧੀ ਹੈ , ਡੀਜ਼ਲ ਦੀ ਕੀਮਤ ਦਿੱਲੀ ਅਤੇ ਕੋਲਕਾਤਾ ਵਿਚ 15 ਪੈਸੇ ਵਧ ਗਈ ਹੈ, ਜਦਕਿ ਮੁੰਬਈ ਅਤੇ ਚੇਨਈ ਵਿਚ ਪ੍ਰਤੀ ਲਿਟਰ 16 ਪੈਸੇ ਵਧਿਆ ਹੈ |


ਆਖਰੀ ਪੜਾਅ ਵਿਚ ਪੋਲਿੰਗ ਦੇ ਦਿਨ ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ , ਵਸਤੂ ਮੰਡੀ ਦੇ ਵਿਸ਼ਲੇਸ਼ਕ ਅਨੁਸਾਰ, ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਹਾਲ ਹੀ ਵਿਚ ਵਾਧੇ ਦੇ ਕਾਰਨ ਇਸ ਵੇਲੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਰਾਹਤ ਦੀ ਕੋਈ ਗੁੰਜਾਇਸ਼ ਨਹੀਂ ਹੈ , ਇਰਾਨ ਅਤੇ ਅਮਰੀਕਾ ਦੀ ਤਕਰਾਰ ਦਾ ਸਿਧ ਅਸਾਰ ਭਾਰਤ ਤੇ ਪੈ ਰਿਹਾ ਹੈ |

ਏਜੰਲ ਬ੍ਰੋਕਿੰਗ ਅਤੇ ਮੁਦਰਾ ਰਿਸਰਚ ਮਾਮਲੇ ਦੇ ਵੀ.ਪੀ. ਅਨੁਜ ਗੁਪਤਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਇਸ ਹਫ਼ਤੇ ਘਟ ਹੋਣ ਦੀ ਕੋਈ ਸੰਭਾਵਨਾ ਨਹੀ ਹੈ , ਉਨ੍ਹਾਂ ਕਿਹਾ ਕਿ ਵਿਕਾਸ ਦਰ ਦੇ ਚੱਲ ਰਹੇ ਕਾਰਜ ਨੂੰ ਦੇਖਦੇ ਹੋਏ ਅੱਗੇ ਦੋ ਤੋਂ ਤਿੰਨ ਰੁਪਏ ਪ੍ਰਤੀ ਲੀਟਰ ਦੇ ਵਾਧੇ ਦੀ ਵੀ ਪੂਰੀ ਸੰਭਾਵਨਾ ਹੈ , ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਤੇਲ ਦੀ ਕੀਮਤ ਵਿੱਚ ਵਾਧਾ ਨਹੀਂ ਦੇਖਿਆ ਗਿਆ ਪਰ ਆਉਣ ਵਾਲੇ ਦਿਨਾਂ ਵਿੱਚ ਇਹ ਵਾਧਾ ਤੇਜ਼ੀ ਨਾਲ ਹੋਵੇਗਾ |

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਸੋਮਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀ ਕੀਮਤ ਕ੍ਰਮਵਾਰ 71.12 ਰੁਪਏ, 73.19 ਰੁਪਏ, 76.73 ਰੁਪਏ ਅਤੇ 73.82 ਰੁਪਏ ਪ੍ਰਤੀ ਲੀਟਰ ਹੋ ਗਈ ਹੈ ,ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 66.11 ਰੁਪਏ, 67.86 ਰੁਪਏ, 69.27 ਰੁਪਏ ਅਤੇ 69.88 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ |