by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਾ ਵਿਖੇ ਪੁਲਿਸ ਨੇ ਇਕ ਦੇਸੀ ਕੱਟੇ ਤੇ 6 ਜ਼ਿੰਦਾ ਰੋਦ 32 ਬੋਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਏ. ਐੱਸ. ਆਈ. ਪਲਵਿੰਦਰ ਸਿੰਘ ਸੀ. ਏ. ਸਟਾਫ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਬੰਗਾ ਸ਼ਹਿਰ ਹੁੰਦੇ ਹੋਏ ਲਿੰਕ ਰੋਡ ਸੋਤਰਾ ਵੱਲ ਨੂੰ ਜਾ ਰਹੇ ਸਨ।
ਪਿੰਡ ਸੋਤਰਾ ਸਾਈਡ ਵੱਲੋਂ ਉਨ੍ਹਾਂ ਨੂੰ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਵਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ 'ਤੇ ਆਪਣੇ ਸੱਜੇ ਪਾਸੇ ਖੇਤਾਂ ਵੱਲ ਤੁਰ ਪਿਆ। ਪੁਲਿਸ ਨੇ ਸ਼ੱਕ ਦੇ ਬਿਨਾਂਹ ’ਤੇ ਕਾਬੂ ਕਰ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋ ਇਕ ਦੇਸੀ ਕੱਟਾ ਅਤੇ 6 ਜ਼ਿੰਦਾ ਰੋਦ 32 ਬੋਰ ਬਰਾਮਦ ਹੋਏ।ਕਾਬੂ ਕੀਤੇ ਨੌਜਵਾਨ ਦੀ ਪਛਾਣ ਗੁਰਦੀਪ ਸਿੰਘ ਉਰਫ਼ ਦੀਪਾ ਪੁੱਤਰ ਚੈਨ ਸਿੰਘ ਵਾਸੀ ਬਖਲੌਰ ਹਾਲਵਾਸੀ ਕਪੂਰਾ ਗਲੀ ਬੰਗਾ ਵੱਜੋ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
More News
Jagjeet Kaur
Jagjeet Kaur