ਪਾਕਿਸਤਾਨ ਵਲੋਂ ਜਾਰੀ ਹੋਈ ਕਰਤਾਰਪੁਰ ਲਾਂਘਾ ਖੋਲਣ ਦੀ ਤਾਰੀਖ

by

ਲਾਹੌਰ (Vikram Sehajpal) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਐਲਾਨਿਆ ਕਿ ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾ ਗੁਰੂ ਨਾਨਕ ਦੇਵ ਜੀ ਦੇ 12 ਨਵੰਬਰ ਨੂੰ ਪ੍ਰਕਾਸ਼ ਉਤਸਵ ਤੱਕ ਲਾਂਘਾ ਖੋਲ੍ਹਣ ਬਾਰੇ ਸਸਪੈਂਸ ਖਤਮ ਕਰਦਿਆਂ ਫੇਸਬੁਕ ਪੋਸਟ ਵਿਚ ਕਿਹਾ ਕਿ ਕਰਤਾਰਪੁਰ ਪ੍ਰੋਜੈਕਟ ਦਾ ਕੰਮ ਆਖਰੀ ਪੜਾਅ ਵਿਚ ਹੈ। ਪਾਕਿਸਤਾਨ ਦੁਨੀਆ ਭਰ ਦੇ ਸਿੱਖਾਂ ਲਈ ਆਪਣੇ ਦਰਵਾਜ਼ੇ 9 ਨਵੰਬਰ ਨੂੰ ਖੋਲ੍ਹਣ ਲਈ ਤਿਆਰ ਹੈ।

ਉਨ੍ਹਾ ਕਿਹਾ ਕਿ ਭਾਰਤ ਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਤੋਂ ਸਿੱਖ ਦੁਨੀਆ ਦੇ ਸਭ ਤੋਂ ਵੱਡੇ ਗੁਰਦਵਾਰੇ ਦੇ ਦਰਸ਼ਨਾਂ ਲਈ ਆਉਣਗੇ। ਇਹ ਸਿੱਖਾਂ ਦਾ ਇਕ ਪ੍ਰਮੁੱਖ ਧਰਮ ਸਥਾਨ ਬਣ ਜਾਵੇਗਾ। ਇਸ ਨਾਲ ਸਥਾਨਕ ਅਰਥਚਾਰੇ ਨੂੰ ਬੜ੍ਹਾਵਾ ਮਿਲੇਗਾ ਤੇ ਵਿਦੇਸ਼ੀ ਕਰੰਸੀ ਵੀ ਆਵੇਗੀ। ਟਰੈਵਲ ਤੇ ਪ੍ਰਾਹੁਣਾਚਾਰੀ ਸਣੇ ਕਈ ਸੈਕਟਰਾਂ ਵਿਚ ਰੁਜ਼ਗਾਰ ਮਿਲੇਗਾ।