ਭ੍ਰਿਸ਼ਟਾਚਾਰ ਖਿਲਾਫ 1.50 ਲੱਖ ਸ਼ਿਕਾਇਤਾਂ ‘ਚੋਂ ਸਿਰਫ 3 ‘ਤੇ ਕਾਰਵਾਈ, ਬਾਕੀਆਂ ਦਾ ਕੀ ਹੋਇਆ : ਖਹਿਰਾ

by jaskamal

ਨਿਊਜ਼ ਡੈਸਕ : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਵਿੱਢਦਿਆਂ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਇਸ ਪਿੱਛੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਵੀ ਕਰ ਦਿੱਤਾ ਕਿ ਆਪ ਸਰਕਾਰ ਨੇ 10 ਦਿਨਾਂ 'ਚ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਹੈ।

ਹੁਣ ਕਾਂਗਰਸ ਨੇ ਆਪ ਸਰਕਾਰ ਦੇ ਇਨ੍ਹਾਂ ਦਾਅਵਿਆਂ 'ਤੇ ਸਵਾਲ ਚੁੱਕੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇਕ ਟਵੀਟ 'ਚ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਉਤੇ 1.50 ਲੱਖ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ 'ਚੋਂ ਸਿਰਫ 3 'ਤੇ ਹੀ ਕਾਰਵਾਈ ਹੋਈ, ਬਾਕੀਆਂ ਦਾ ਕੀ ਹੋਇਆ?

ਦੱਸਿਆ ਜਾ ਰਿਹਾ ਹੈ ਕਿ ਇਸ ਨੰਬਰ 'ਤੇ ਧੜਾ-ਧੜ ਸ਼ਿਕਾਇਤਾਂ ਆ ਰਹੀਆਂ ਹਨ। ਇਸ ਸਬੰਧੀ ਸਬੂਤ ਵਜੋਂ ਵੀਡੀਓ ਵੀ ਭੇਜੀਆਂ ਜਾ ਰਹੀਆਂ ਹਨ। ਕਾਂਗਰਸ ਨੇ  1.50 ਲੱਖ ਸ਼ਿਕਾਇਤਾਂ 'ਚੋਂ ਸਿਰਫ 3 'ਤੇ ਹੀ ਕਾਰਵਾਈ ਉਤੇ ਸਵਾਲ ਚੁੱਕੇ ਹਨ।

https://twitter.com/SukhpalKhaira/status/1510441204965871624?ref_src=twsrc%5Etfw%7Ctwcamp%5Etweetembed%7Ctwterm%5E1510441204965871624%7Ctwgr%5E%7Ctwcon%5Es1_&ref_url=https%3A%2F%2Fpunjab.news18.com%2Fnews%2Fpunjab%2Fcorruption-eradicated-in-punjab-within-10-days-congress-asks-action-on-only-3-out-of-1-50-lakh-complaints-330733.html