ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਟਾਇਲਟ ਦੀ ਵਰਤੋਂ ਨੂੰ ਲੈਕੇ ਪਾਇਲਟ ਅਤੇ ਫਲਾਈਟ ਅਟੈਂਡੈਂਟ ਭਿੜੇ

by vikramsehajpal

ਬੀਜਿੰਗ (ਦੇਵ ਇੰਦਰਜੀਤ)- ਚੀਨ ਵਿਚ, ਹਜ਼ਾਰਾਂ ਫੁੱਟ ਦੀ ਉਚਾਈ 'ਤੇ ਟਾਇਲਟ ਦੀ ਵਰਤੋਂ ਕਰਨ ਲਈ ਪੁਰਸ਼ ਫਲਾਈਟ ਅਟੈਂਡੈਂਟ ਅਤੇ ਪਾਇਲਟ ਦੇ ਵਿਚਕਾਰ ਜ਼ਬਰਦਸਤ ਲੜਾਈ ਹੋਈ। ਇਸ ਝੜਪ ਵਿੱਚ, ਫਲਾਈਟ ਅਟੈਂਡੈਂਟ ਦਾ ਹੱਥ ਟੁੱਟ ਗਿਆ ਜਦੋਂ ਕਿ ਪਾਇਲਟ ਦਾ ਇੱਕ ਦੰਦ। ਇਸ ਘਟਨਾ ਦੀ ਵੀਡੀਓ ਚੀਨੀ ਸੋਸ਼ਲ ਮੀਡੀਆ ਵੀਵੋ 'ਤੇ ਬਹੁਤ ਵਾਇਰਲ ਹੋ ਰਹੀ ਹੈ। ਡੋਂਘਾਈ ਏਅਰਲਾਇੰਸ ਨੇ ਘਟਨਾ ਦੀ ਜਾਣਕਾਰੀ ਮਿਲਣ 'ਤੇ ਦੋਸ਼ੀ ਪਾਇਲਟ ਅਤੇ ਫਲਾਈਟ ਅਟੈਂਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੀਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ 20 ਫਰਵਰੀ ਨੂੰ ਡੋਂਘਾਈ ਏਅਰਲਾਇੰਸ ਦੀ ਨਾਨਚੰਗ ਤੋਂ ਸ਼ਿਆਨ ਫਲਾਈਟ ਨੰਬਰ ਡੀ ਜੇਡ 6297 ਦੇ ਉਤਰਨ ਤੋਂ ਲਗਭਗ 50 ਮਿੰਟ ਪਹਿਲਾਂ ਵਾਪਰੀ ਸੀ। ਫਲਾਈਟ ਵਿਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਲੜਾਈ ਤੋਂ ਪਹਿਲਾਂ ਪਾਇਲਟ ਅਤੇ ਫਲਾਈਟ ਅਟੈਂਡੈਂਟ ਵਿਚ ਲੰਬੀ ਜ਼ੁਬਾਨੀ ਲੜਾਈ ਵੀ ਹੋਈ, ਜਿਸ ਤੋਂ ਬਾਅਦ ਗੱਲ ਮਾਰਕੁਟਾਈ ਤੱਕ ਪੁੱਜ ਗਈ।

ਦਰਅਸਲ, ਪਾਇਲਟ ਉਡਾਣ ਦੌਰਾਨ ਟਾਇਲਟ ਦੀ ਵਰਤੋਂ ਕਰ ਰਿਹਾ ਸੀ। ਉਸੇ ਸਮੇਂ, ਉਡਾਣ ਦੇ ਪਹਿਲੇ ਦਰਜੇ ਦੇ ਕੈਬਿਨ ਵਿਚ ਇਕ ਯਾਤਰੀ ਨੇ ਟਾਇਲਟ ਦੀ ਵਰਤੋਂ ਕਰਨ ਦੀ ਇੱਛਾ ਜ਼ਾਹਰ ਕੀਤੀ। ਪਾਇਲਟ ਨੇ ਯਾਤਰੀ ਨੂੰ ਆਪਣੀ ਸੀਟ 'ਤੇ ਬੈਠਣ ਅਤੇ ਇੰਤਜ਼ਾਰ ਕਰਨ ਲਈ ਕਿਹਾ, ਪਰ ਯਾਤਰੀ ਨੇ ਪਾਇਲਟ ਦੀ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਜਦੋਂ ਪਾਇਲਟ ਟਾਇਲਟ 'ਚੋਂ ਬਾਹਰ ਆਇਆ ਤਾਂ ਉਸਨੇ ਦਰਵਾਜ਼ੇ ਤੇ ਮੁਸਾਫਰ ਖੜੋਤਾ ਵੇਖਿਆ।

ਜਿਸ ਤੋਂ ਬਾਅਦ ਪਾਇਲਟ ਨੇ ਫਲਾਈਟ ਅਟੈਂਡੈਂਟ ਜੋ ਕਿ ਪਹਿਲੀ ਕਲਾਸ ਦੇ ਕੈਬਿਨ ਦੀ ਦੇਖਰੇਖ ਕਰ ਰਿਹਾ ਸੀ ਨੂੰ ਬੁਲਾਇਆ ਅਤੇ ਤਾੜਨਾ ਦੇਂਦਿਆਂ ਕਿਹਾ ਕਿ ਉਹ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਿਹਾ, ਜਿਸ ਨਾਲ ਉਡਾਣ ਦੀ ਸੁਰੱਖਿਆ ਪ੍ਰਭਾਵਤ ਹੋ ਸਕਦੀ ਹੈ। ਜਿਸ ਤੋਂ ਬਾਅਦ ਫਲਾਈਟ ਅਟੈਂਡੈਂਟ ਨੇ ਆਪਣੀ ਗਲਤੀ ਤੋਂ ਇਨਕਾਰ ਕਰਦਿਆਂ ਪਾਇਲਟ ਦੀਆਂ ਗੱਲਾਂ ਦਾ ਸਖਤ ਵਿਰੋਧ ਕੀਤਾ। ਜਲਦੀ ਹੀ ਦੋਵਾਂ ਵਿਚਾਲੇ ਜ਼ੁਬਾਨੀ ਲੜਾਈ ਲੜਾਈ ਮਾਰਕੁਟਾਈ ਵਿਚ ਬਦਲ ਗਿਆ, ਜਿਸ ਵਿਚ ਫਫਲਾਈਟ ਅਟੈਂਡੈਂਟ ਦੀ ਬਾਂਹ ਟੁੱਟ ਗਈ, ਜਦੋਂ ਕਿ ਪਾਇਲਟ ਦੇ ਦੰਦ ਸਨ।