ਚੋਣਾਂ 2019 – ਕਿਊਬਿਕ ਵਿੱਚ ਆਏ ਪੋਲ ਸਰਵੇ ਨੇ ਲਿਬਰਲ ਪਾਰਟੀ ਨੂੰ ਦਿੱਤੀ ਲੀਡ

by

ਕਿਊਬਿਕ ਸਿਟੀ , 05 ਅਕਤੂਬਰ ( NRI MEDIA )

ਇਸ ਦੇ ਨਾਲ ਹੀ ਲਗਾਤਾਰ ਕਈ ਚੋਣ ਸਰਵੇ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਵੱਖ ਵੱਖ ਪਾਰਟੀਆਂ ਦੀ ਜਿੱਤ ਹਾਰ ਦਾ ਫਰਕ ਦਿਖਾਇਆ ਜਾ ਰਿਹਾ ਹੈ , ਹੁਣ ਕਿਊਬਕ ਦੇ ਵਿੱਚ ਨੈਨੋਜ਼ ਪੋਲ ਸਰਵੇ ਵੱਲੋਂ ਇੱਕ ਸਰਵੇ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਬਰਲ ਪਾਰਟੀ ਨੂੰ ਬਾਕੀਆਂ ਨਾਲੋਂ ਕਾਫ਼ੀ ਅੱਗੇ ਦਿਖਾਇਆ ਜਾ ਰਿਹਾ ਹੈ 


ਕਿਊਬਿਕ ਦੇ ਵਿੱਚ ਕਰਵਾਏ ਗਏ ਚੋਣ ਸਰਵੇ ਵਿੱਚ ਲਿਬਰਲ ਨੂੰ ਵੱਡੀ ਲੀਡ ਮਿਲੀ ਹੈ ਲਿਬਰਲ ਜਿੱਥੇ ਲਗਭਗ 35 ਫੀਸਦੀ ਦੇ ਕਰੀਬ ਹਮਾਇਤ ਦੇ ਯੋਗ ਹਨ ਉਨ੍ਹਾਂ ਤੋਂ ਬਾਅਦ ਬਲਾਕ ਕਿਉਬਿਕਸ ਪਾਰਟੀ ਨੂੰ 22 ਫੀਸਦੀ ਦੀ ਹਿਮਾਇਤ ਮਿਲ ਰਹੀ ਹੈ , ਕੰਜਰਵੇਟਿਵ ਪਾਰਟੀ ਕਿਊਬੈਕ ਦੇ ਵਿੱਚ 17 ਫੀਸਦੀ ਦੀ ਹਿਮਾਇਤ ਤੇ ਹੈ ਉੱਥੇ ਹੀ ਐਨਡੀਪੀ ਨੂੰ ਕਿਊਬਿਕ ਦੇ 13 ਫ਼ੀਸਦੀ ਦੇ ਕਰੀਬ ਵੋਟਾਂ ਮਿਲ ਸਕਦੀਆਂ ਹਨ , ਇਹ ਪੋਲ ਸਰਵੇ ਨੈਨੋਜ਼ ਵੱਲੋਂ ਕਰਵਾਇਆ ਗਿਆ ਸੀ ਜਿਸ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਕਿ ਜੇਕਰ ਹੁਣ ਸੰਘੀ ਚੋਣਾਂ ਹੁੰਦੀਆਂ ਹਨ ਤਾਂ ਉਹ ਕਿਸ ਪਾਰਟੀ ਦੇ ਪੱਖ ਵਿੱਚ ਵੋਟ ਕਰਨਗੇ |

ਪੋਲ ਸਰਵੇ ਦੇ ਸਾਹਮਣੇ ਆਉਣ ਤੋਂ ਬਾਅਦ ਸਰਵੇ ਕਰਵਾਉਣ ਵਾਲੇ ਨਿਕ ਨੇ ਦੱਸਿਆ ਕਿ ਇਸ ਸਰਵੇ ਵਿੱਚ ਲਿਬਰਲਾਂ ਨੂੰ ਸਿੱਧਾ ਫਾਇਦਾ ਹੋ ਰਿਹਾ ਹੈ ਪਰ ਕੰਜਰਵੇਟਿਵ ਅਤੇ ਬਲਾਕ ਕਿਉਬਿਕਸ ਦੋਵੇਂ ਹੀ ਵੱਡੀ ਭੂਮਿਕਾ ਨਿਭਾ ਸਕਦੇ ਹਨ , ਨਿੱਕ ਨੇ ਕਿਹਾ ਕਿ ਵੇਖਣਾ ਮਹੱਤਵਪੂਰਣ ਹੋਵੇਗਾ ਕਿ ਮਾਂਟਰੀਅਲ ਤੋਂ ਬਾਹਰ ਬਾਕੀ ਪਾਰਟੀਆਂ ਚੋਣਾਂ ਦੇ ਨਤੀਜਿਆਂ ਨੂੰ ਕਿਵੇਂ ਨਿਰਧਾਰਤ ਕਰਦੀਆਂ ਹਨ |

ਕਿਊਬਿਕ ਦੇ ਵਿੱਚ ਹੋਏ ਇਸ ਸਰਵੇ ਵਿੱਚ ਗ੍ਰੀਨ ਪਾਰਟੀ ਨੂੰ ਵੀ ਵੱਡਾ ਫਾਇਦਾ ਹੋਇਆ ਹੈ , ਇਸ ਦੇ ਪਿੱਛੇ ਮਾਂਟਰੀਅਲ ਵਿੱਚ ਹੋਈ ਕਲਾਈਮੇਟ ਚੇਂਜ ਹੜਤਾਲ ਨੂੰ ਪ੍ਰਮੁੱਖ ਤੌਰ ਤੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ |