ਦਰਬਾਰ ਸਾਹਿਬ ਵਿੱਚ ਲੱਗੇ TikTok ਬੈਨ ਦੇ ਪੋਸਟਰ

by

ਅੰਮ੍ਰਿਤਸਰ (Nri Media) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਕਦਮ ਚੁੱਕਦਿਆਂ ਥਾਂ-ਥਾਂ 'ਤੇ ਟਿਕ-ਟੌਕ ਬੈਨ ਦੇ ਪੋਸਟਰ ਲਾ ਦਿੱਤੇ ਹਨ। ਇਨ੍ਹਾਂ ਪੋਸਟਰਾਂ 'ਤੇ ਸਾਫ਼ ਤੌਰ 'ਤੇ ਲਿਖਿਆ ਹੈ, ਕਿ ਇੱਥੇ ਟਿਕ-ਟੌਕ ਬਣਾਉਣਾ ਮਨ੍ਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਟਿਕ-ਟੌਕ 'ਤੇ ਇੱਕ ਵੀਡੀਓ ਬਣਾਈ ਗਈ ਸੀ, ਜਿਸ ਵਿੱਚ ਤਿੰਨ ਕੁੜੀਆਂ ਅਸ਼ਲੀਲ ਗੀਤ 'ਤੇ ਵੀਡੀਓ ਬਣਾਉਂਦੀਆਂ ਨਜ਼ਰ ਆ ਰਹੀਆਂ ਸਨ।


ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਦੇ ਖ਼ਿਲਾਫ਼ ਨੋਟਿਸ ਲਿਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਨੌਜਵਾਨਾਂ ਨੇ ਇੱਥੇ ਆ ਕੇ ਵੀਡੀਓਜ਼ ਬਣਾਈਆਂ ਤੇ ਸਿੱਖ ਧਰਮ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।